12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਖੇਡ ਤੇ ਮਾਂ ਬਣਨ ਵਿਚਕਾਰ ਸੰਤੁਲਨ ਬਣਾਉਣ ਦੇ ਸਵਾਲ ’ ਤੇ ਵਿਚਾਰ ਕਰੇਗਾ ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 11 ਸਤੰਬਰ (ਪੀ. ਟੀ.

ਅਜੀਤ ਡੈਸਕ 12-09-2026

ਨਵੀਂ ਦਿੱਲੀ, 11 ਸਤੰਬਰ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਉਹ ਇਸ ਵੱਡੇ ਸਵਾਲ ’ਤੇ ਵਿਚਾਰ ਕਰੇਗਾ ਕਿ ਕਿਸੇ ਖਿਡਾਰੀ ਦੇ ਖੇਡ ਕਰੀਅਰ ਅਤੇ ਮਾਂ ਬਣਨ (ਜਣੇਪੇ) ਦੇ ਵਿਚਕਾਰ ਕਿਵੇਂ ਸੰਤੁਲਨ ਬਣਾਇਆ ਜਾਵੇ। ਇਹ ਸਵਾਲ ਪਹਿਲਵਾਨ ਵਿਨੇਸ਼ ਫੋਗਾਟ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਉਠਿਆ, ਜੋ ਜੁਲਾਈ 2025 ਵਿਚ ਮਾਂ ਬਣੀ ਸੀ। ਜ਼ਿਕਰਯੋਗ ਹੈ ਕਿ ਫੋਗਾਟ ਜਣੇਪਾ ਛੁੱਟੀ ਤੋਂ ਵਾਪਸ ਖੇਡਾਂ ’ਚ ਪਰਤੀ ਹੈ ਅਤੇ ਉਸ ਨੇ ਇਸ ਸਾਲ ਹੋਣ ਵਾਲੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ ਮਹਿਲਾ ਵਰਗ ਦੇ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ। ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਅੰਤਰਿਮ ਹੁਕਮ ਵਿਚ ਪਹਿਲਵਾਨ ਨੂੰ 14 ਸਤੰਬਰ ਨੂੰ ਇੰਦਰਾ ਗਾਂਧੀ ਸਟੇਡੀਅਮ ਵਿਚ ਹੋਣ ਵਾਲੇ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਅੰਤਰਿਮ ਪੜਾਅ ‘ਤੇ ਅਦਾਲਤ ਦਾ ਮੰਨਣਾ ਹੈ ਕਿ ਸਾਰੇ ਖਿਡਾਰੀਆਂ ‘ਤੇ ਲਾਗੂ ਹੋਣ ਵਾਲੇ ਯੋਗਤਾ ਮਾਪਦੰਡਾਂ ਵਿਚ ਸਿਰਫ਼ ਫੋਗਾਟ ਦੇ ਹੱਕ ਵਿਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ, ਖਾਸ ਕਰਕੇ ਜਦੋਂ ਅਜਿਹੀ ਢਿੱਲ ਦੇ ਨਤੀਜੇ ਉਨ੍ਹਾਂ ਹੋਰ ਖਿਡਾਰੀਆਂ ‘ਤੇ ਵੀ ਪੈ ਸਕਦੇ ਹਨ, ਜੋ ਸਮਾਨ ਸਥਿਤੀ ਵਿਚ ਹਨ ਪਰ ਅਦਾਲਤ ਦੇ ਸਾਹਮਣੇ ਨਹੀਂ ਹਨ।

ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ ਅਗਲੀ ਖ਼ਬਰ ਕੈਨੇਡਾ ਦੇ 80 ਸਾਲਾ ਪੰਜਾਬੀ ਐਥਲੀਟ ਨੇ ਕੋਰੀਆ ’ ਚ ਜਿੱਤੇ 3 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।