07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਇਕ ਦਿਨਾ ਮੈਚ ਅੱਜ

ਵੈਲਿੰਗਟਨ, 6 ਨਵੰਬਰ (ਪੀ. ਟੀ.

ਅਜੀਤ ਡੈਸਕ 07-11-2026

ਵੈਲਿੰਗਟਨ, 6 ਨਵੰਬਰ (ਪੀ.ਟੀ.ਆਈ.)-ਭਾਰਤ ਦੇ ਤਜਰਬੇ ’ਚ ਨਵੇਂ ਪਰ ਹੁਨਰਮੰਦ ਤੇਜ਼ ਗੇਂਦਬਾਜ਼ ਸਨਿਚਰਵਾਰ ਇੱਥੇ ਦੂਜੇ ਇਕ ਦਿਨਾ ਮੈਚ ਵਿਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ’ਤੇ ਚਾਰੇ ਪਾਸਿਓਂ ਹਮਲਾ ਕਰਕੇ ਦਬਾਅ ਬਣਾਉਣ ਦੇ ਇਰਾਦੇ ਨਾਲ ਮੈਦਾਨ ’ਚ ਉਤਰਨਗੇ। ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਵਿਚ ਆਪਣੀ ਬੜ੍ਹਤ ਦੁੱਗਣੀ ਕਰਨਾ ਚਾਹੇਗੀ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਘੱਟ ਤਜਰਬੇ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਸਨ। ਪਰ ਗੁਰਨੂਰ ਬਰਾੜ, ਅੰਸ਼ੁਲ ਕੰਬੋਜ ਅਤੇ ਅਰਸ਼ਦੀਪ ਸਿੰਘ ਨੇ ਪਹਿਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਦੀ ਸੋਚ ਬਦਲ ਦਿੱਤੀ। ਹੁਣ ਤੱਕ ਹਰਫਨਮੌਲਾ ਖਿਡਾਰੀਆਂ ਨੂੰ ਟੀਮ ’ਚ ਸ਼ਾਮਲ ਕਰਨ ’ਤੇ ਜ਼ੋਰ ਦੇਣ ਵਾਲੇ ਮੁੱਖ ਕੋਚ ਗੌਤਮ ਗੰਭੀਰ ਦੀ ਸੋਚ ਵੀ ਬਦਲਦੀ ਨਜ਼ਰ ਆ ਰਹੀ ਹੈ। ਪਹਿਲੇ ਮੈਚ ਵਿੱਚ ਅਰਸ਼ਦੀਪ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਸਨ, ਪਰ ਅੰਸ਼ੁਲ ਕੰਬੋਜ ਨੇ 46 ਗੇਂਦਾਂ ਅਜਿਹੀਆਂ ਸੁੱਟੀਆਂ ਜਿਨ੍ਹਾਂ ’ਤੇ ਕੋਈ ਦੌੜ ਨਹੀਂ ਬਣੀ। ਉਨ੍ਹਾਂ ਨੇ ਟੈਸਟ ਮੈਚਾਂ ਵਾਲੀ ਲੈਂਥ ’ਤੇ ਲਗਾਤਾਰ ਗੇਂਦਬਾਜ਼ੀ ਕੀਤੀ, ਜਿਸ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ। ਬੱਲੇਬਾਜ਼ੀ ’ਚ ਰੋਹਿਤ ਸ਼ਰਮਾ ਇਸ ਮੈਚ ਵਿਚ ਵਧੀਆ ਪਾਰੀ ਖੇਡਣਾ ਚਾਹੁਣਗੇ। ਉਹ ਪਹਿਲੇ ਮੈਚ ’ਚ ਪਹਿਲੇ ਹੀ ਓਵਰ ਵਿਚ ਆਊਟ ਹੋ ਗਏ ਸਨ। ਹਾਲਾਂਕਿ ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਸੀਰੀਜ਼ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਵਿਰਾਟ ਕੋਹਲੀ ਨੇ ਪਹਿਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਬਾਊਂਡਰੀਆਂ ਲਗਾਈਆਂ ਅਤੇ ਟੀਮ ਨੂੰ ਟੀਚਾ ਹਾਸਲ ਕਰਕੇ ਮੈਚ ਜਿਤਾਉਣ ਵਿਚ ਮਦਦ ਕੀਤੀ। ਪਰ ਬਾਕੀ ਭਾਰਤੀ ਬੱਲੇਬਾਜ਼ਾਂ ਨੂੰ ਛੋਟੀਆਂ ਤੇ ਤੇਜ਼ ਗੇਂਦਾਂ ਖੇਡਣ ਵਿਚ ਮੁਸ਼ਕਲ ਆਈ। ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ।

ਪਿਛਲੀ ਖ਼ਬਰ ਦੀਵਾਲੀ ਮੌਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਸ਼ੁੱਭਕਾਮਨਾਵਾਂ ਅਗਲੀ ਖ਼ਬਰ ਟਰੰਪ ਦੇ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਦੀ ਉਸਾਰੀ ’ ਤੇ ਅਦਾਲਤ ਵਲੋਂ ਆਰਜ਼ੀ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।