22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੈਡਮਿੰਟਨ - ਭਾਰਤੀ ਪੁਰਸ਼ ਟੀਮ ਕੁਆਰਟਰ ਫਾਈਨਲ ’ ਚ

ਇਚਿਨੋਮੀਆ, 21 ਸਤੰਬਰ (ਪੀ. ਟੀ.

ਅਜੀਤ ਡੈਸਕ 22-09-2026
ਇਚਿਨੋਮੀਆ, 21 ਸਤੰਬਰ (ਪੀ.ਟੀ.ਆਈ.)-ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਲਕਸ਼ਯ ਸੇਨ, ਆਯੁਸ਼ ਸ਼ੈੱਟੀ ਤੇ ਕੇ. ਸ੍ਰੀਕਾਂਤ ਨੇ ਬਿਨਾਂ ਕੋਈ ਗੇਮ ਗੁਆਏ ਜਿੱਤ ਦਰਜ ਕੀਤੀ, ਜਿਸ ਨਾਲ ਮੰਗਲਵਾਰ ਨੂੰ ਮੇਜ਼ਬਾਨ ਜਪਾਨ ਵਿਰੁੱਧ ਕੁਆਰਟਰ ਫਾਈਨਲ ਮੁਕਾਬਲਾ ਤੈਅ ਹੋ ਗਿਆ। ਲਕਸ਼ਯ ਨੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ’ਚ ਇਬਨ ਆਇਮਨ ਜ਼ਮਾਨ ਨੂੰ 21-4, 21-12 ਨਾਲ ਹਰਾਇਆ। ਇਸ ਤੋਂ ਬਾਅਦ, ਆਯੁਸ਼ ਨੇ ਗੌਰਵ ਸਿੰਘ ਨੂੰ 25 ਮਿੰਟਾਂ ਵਿਚ 21-4, 21-13 ਨਾਲ ਹਰਾਇਆ, ਜਦਕਿ ਸ੍ਰੀਕਾਂਤ ਨੇ ਜੁਮਾਰ ਅਲ ਅਮੀਨ ਨੂੰ 23 ਮਿੰਟਾਂ ’ਚ 21-15, 21-9 ਨਾਲ ਮਾਤ ਦਿੱਤੀ। ਮਹਿਲਾ ਟੀਮ ਵੀ ਆਖਰੀ-8 ਦੇ ਪੜਾਅ ’ਚ ਜਪਾਨ ਦਾ ਸਾਹਮਣਾ ਕਰੇਗੀ।
ਪਿਛਲੀ ਖ਼ਬਰ ਡਰਾਅ ਤੋਂ ਬਾਅਦ ਸੁਚਿਕਾ ਨੇ ਕਾਂਸੀ ਜਿੱਤੀ-ਭਾਰ ਨਿਯਮ ’ਚ ਹਾਰੀ ਅਗਲੀ ਖ਼ਬਰ ਟੇਬਲ ਟੈਨਿਸ : ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।