22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਡਰਾਅ ਤੋਂ ਬਾਅਦ ਸੁਚਿਕਾ ਨੇ ਕਾਂਸੀ ਜਿੱਤੀ-ਭਾਰ ਨਿਯਮ ’ਚ ਹਾਰੀ

ਨਾਗੋਆ, 21 ਸਤੰਬਰ (ਪੀ. ਟੀ.

ਅਜੀਤ ਡੈਸਕ 22-09-2026
ਨਾਗੋਆ, 21 ਸਤੰਬਰ (ਪੀ.ਟੀ.ਆਈ.)-ਭਾਰਤ ਦੀ ਸੁਚਿਕਾ ਤਾਰਿਆਲ ਨੂੰ ਇੱਥੇ ਏਸ਼ੀਆਈ ਖੇਡਾਂ ’ਚ ਮਹਿਲਾ ਰਵਾਇਤੀ 60 ਕਿਲੋਗ੍ਰਾਮ ਮਿਕਸਡ ਮਾਰਸ਼ਲ ਆਰਟਸ (ਐਮ.ਐਮ.ਏ.) ਈਵੈਂਟ ਦੇ ਸੈਮੀਫਾਈਨਲ ’ਚ ਸਿੰਗਾਪੁਰ ਦੀ ਹੁਈ ਹੂਨ ਤੇਓ ਤੋਂ ਵਿਵਾਦਪੂਰਨ ਹਾਰ ਦਾ ਸਾਹਮਣਾ ਕਰਨਾ ਪਿਆ। ਡਰਾਅ ਤੋਂ ਬਾਅਦ, ਤੇਓ ਨੂੰ ਉਸਦੇ ਘੱਟ ਭਾਰ ਦੇ ਆਧਾਰ ’ਤੇ ਜੇਤੂ ਘੋਸ਼ਿਤ ਕੀਤਾ ਗਿਆ, ਜਿਸ ਨਾਲ ਭਾਰਤੀ ਐਥਲੀਟ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਹ ਇਸ ਖੇਡ ’ਚ ਭਾਰਤ ਦਾ ਪਹਿਲਾ ਤਗਮਾ ਹੈ। ਹਾਲਾਂਕਿ, ਸੁਚਿਕਾ ਇਸ ਫੈਸਲੇ ਤੋਂ ਬਹੁਤ ਨਿਰਾਸ਼ ਸੀ। ਮੈਚ ਦੌਰਾਨ ਦੋਵਾਂ ਵਿੱਚੋਂ ਕੋਈ ਵੀ ਸਪੱਸ਼ਟ ਲੀਡ ਹਾਸਲ ਨਹੀਂ ਕਰ ਸਕਿਆ, ਜਿਸ ਕਾਰਨ ਮੁਕਾਬਲਾ ਇਕ ਮਿੰਟ ਦੇ ਵਾਧੂ ਦੌਰ ’ਚ ਚਲਾ ਗਿਆ। ਸੁਚਿਕਾ ਨੂੰ ਲੱਗਾ ਕਿ ਉਸਨੇ ਜਿੱਤਣ ਲਈ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ, ਜਦੋਂ ਕਿ ਟੀਓ ਨੇ ਮੁਕਾਬਲੇ ਤੋਂ ਬਾਅਦ ਜਸ਼ਨ ਮਨਾਇਆ। ਸ਼ੁਰੂਆਤ ’ਚ ਮੁਕਾਬਲਾ ਟੀਓ ਦੇ ਹੱਕ ਵਿਚ ਫੈਸਲਾ ਸੁਣਾਇਆ ਗਿਆ ਸੀ, ਪਰ ਭਾਰਤੀ ਟੀਮ ਦੇ ਚੁਣੌਤੀ ਦੇਣ ਤੋਂ ਬਾਅਦ, ਨਤੀਜਾ ਡਰਾਅ ਘੋਸ਼ਿਤ ਕੀਤਾ ਗਿਆ। ਫਿਰ ਜੇਤੂ ਦਾ ਫੈਸਲਾ ਦੋਵਾਂ ਦੇ ਸਵੇਰ ਦੇ ਭਾਰ ਦੇ ਆਧਾਰ ’ਤੇ ਕੀਤਾ ਗਿਆ। ਸਿੰਗਾਪੁਰ ਦੀ ਖਿਡਾਰਨ ਦਾ ਭਾਰ ਸੁਚਿਕਾ ਨਾਲੋਂ ਲਗਭਗ 700 ਗ੍ਰਾਮ ਘੱਟ ਸੀ, ਇਸ ਲਈ ਉਹ ਫਾਈਨਲ ’ਚ ਪਹੁੰਚ ਗਈ। ਸੁਚਿਕਾ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਪਿਛਲੀ ਖ਼ਬਰ ਹਾਕੀ ’ਚ ਭਾਰਤ ਨੇ ਇੰਡੋਨੇਸ਼ੀਆ ਨੂੰ 17-1 ਨਾਲ ਹਰਾਇਆ ਅਗਲੀ ਖ਼ਬਰ ਬੈਡਮਿੰਟਨ - ਭਾਰਤੀ ਪੁਰਸ਼ ਟੀਮ ਕੁਆਰਟਰ ਫਾਈਨਲ ’ ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।