22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਾਕੀ ’ਚ ਭਾਰਤ ਨੇ ਇੰਡੋਨੇਸ਼ੀਆ ਨੂੰ 17-1 ਨਾਲ ਹਰਾਇਆ

ਕਾਕਾਮਿਗਹਾਰਾ, 21 ਸਤੰਬਰ (ਪੀ. ਟੀ.

ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਖੇਡੇ ਗਏ ਮੈਚ ਦਾ ਦ੍ਰਿਸ਼। 22-09-2026
ਕਾਕਾਮਿਗਹਾਰਾ, 21 ਸਤੰਬਰ (ਪੀ.ਟੀ.ਆਈ.)-ਡਰੈਗ-ਫਲਿੱਕਰ ਦੀਪਿਕਾ, ਫਾਰਵਰਡ ਰੁਤੁਜਾ ਪਿਸਲ ਤੇ ਨਵਨੀਤ ਕੌਰ ਨੇ ਹੈਟ੍ਰਿਕ ਲਗਾਈਆਂ, ਜਿਸ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ਦੇ ਪੂਲ ਬੀ ’ਚ ਇੰਡੋਨੇਸ਼ੀਆ ਨੂੰ 17-1 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਦੀਪਿਕਾ ਨੇ 8ਵੇਂ, 28ਵੇਂ ਤੇ 40ਵੇਂ ਮਿੰਟ ’ਚ ਪੈਨਲਟੀ ਕਾਰਨਰਾਂ ਤੋਂ ਗੋਲ ਕੀਤੇ। ਇਸ ਤੋਂ ਪਹਿਲਾਂ, ਦੀਪਿਕਾ ਨੇ ਉਜ਼ਬੇਕਿਸਤਾਨ ਵਿਰੁੱਧ 19-0 ਦੀ ਜਿੱਤ ਵਿਚ ਅੱਠ ਗੋਲ ਕੀਤੇ ਸਨ। ਰੁਤੁਜਾ ਨੇ 15ਵੇਂ, 20ਵੇਂ ਅਤੇ 38ਵੇਂ ਮਿੰਟ ’ਚ ਗੋਲ ਕੀਤੇ। ਨਵਨੀਤ ਨੇ 35ਵੇਂ, 56ਵੇਂ ਅਤੇ 57ਵੇਂ ਮਿੰਟ ’ਚ ਗੋਲ ਕੀਤੇ। ਸੁਨੇਲਿਤਾ ਟੋਪੋ (11ਵੀਂ, 30ਵੀਂ), ਲਾਲਰੇਮਸਿਆਮੀ (12ਵੀਂ, 16ਵੀਂ), ਤੇ ਸਾਕਸ਼ੀ ਰਾਣਾ (25ਵੀਂ ਅਤੇ 57ਵੀਂ) ਨੇ 2-2 ਗੋਲ ਕੀਤੇ, ਜਦੋਂ ਕਿ ਕਪਤਾਨ ਸਲੀਮਾ ਟੇਟੇ (35ਵੀਂ) ਤੇ ਇਸ਼ੀਕਾ ਚੌਧਰੀ (36ਵੀਂ) ਨੇ ਇਕ-ਇਕ ਗੋਲ ਕੀਤਾ। ਇੰਡੋਨੇਸ਼ੀਆ ਲਈ ਇੰਡੋਨੇਸ਼ੀਆ ਦਾ ਇੱਕੋ-ਇੱਕ ਗੋਲ ਇਨੇਸ ਆਦਿੱਤਿਆ ਨੇ 32ਵੇਂ ਮਿੰਟ ਵਿਚ ਕੀਤਾ।


ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਏਸ਼ੀਅਨ ਹਾਕੀ ਫੈਡਰੇਸ਼ਨ (ਏ.ਐਚ.ਐਫ. ) ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਇਕ ਵਫ਼ਦ ਨੂੰ ਏਸ਼ੀਆਈ ਖੇਡਾਂ ਆਈਚੀ-ਨਾਗੋਆ-2026 ’ਚ ਮਹਿਲਾ ਤੇ ਪੁਰਸ਼ ਹਾਕੀ ਮੁਕਾਬਲਿਆਂ ਦੇ ਸੈਮੀਫਾਈਨਲ ਤੇ ਫਾਈਨਲ ਮੈਚ ਦੇਖਣ ਲਈ ਜਪਾਨ ਆਉਣ ਦਾ ਸੱਦਾ ਦਿੱਤਾ ਹੈ| ਇਹ ਸੱਦਾ ਅਜਿਹੇ ਮਹੱਤਵਪੂਰਨ ਸਮੇਂ ਆਇਆ ਹੈ ਜਦੋਂ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲੀ ਵਾਰ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ| ਏਸ਼ੀਅਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਫੂਮੀਓ ਓਗੁਰਾ ਵੱਲੋਂ ਦਿੱਤਾ ਗਿਆ ਇਹ ਸੱਦਾ 30 ਸਤੰਬਰ ਤੇ 1 ਅਕਤੂਬਰ ਨੂੰ ਹੋਣ ਵਾਲੇ ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ ਤੇ ਉਸ ਤੋਂ ਬਾਅਦ 2 ਅਤੇ 3 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਮੈਚਾਂ ਲਈ ਹੈ| ਏ.ਐਚ.ਐਫ. ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਵਫ਼ਦ ਦੁਆਰਾ ਆਈਚੀ-ਨਾਗੋਆ ’ਚ ਹਾਸਲ ਕੀਤਾ ਗਿਆ ਤਜਰਬਾ ਜਲੰਧਰ ਤੇ ਮੋਹਾਲੀ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਤੇ ਭਵਿੱਖ ਵਿਚ ਪੰਜਾਬ ਵਿੱਚ ਅਜਿਹੇ ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਵਰਤਿਆ ਜਾ ਸਕਦਾ ਹੈ|
ਪਿਛਲੀ ਖ਼ਬਰ ਨਿਸ਼ਾਨੇਬਾਜ਼ੀ ’ ਚ ਭਾਰਤ ਦੇ ਤਗਮਿਆਂ ਦੀ ਗਿਣਤੀ ਪੰਜ ਹੋਈ ਹਿਮਾਂਸ਼ੂ ਢਿੱਲੋਂ, ਰੁਦਰਾਕਸ਼ ਪਾਟਿਲ ਤੇ ਪਾਰਥ ਮਾਨੇ ਛਾਏ ਅਗਲੀ ਖ਼ਬਰ ਡਰਾਅ ਤੋਂ ਬਾਅਦ ਸੁਚਿਕਾ ਨੇ ਕਾਂਸੀ ਜਿੱਤੀ-ਭਾਰ ਨਿਯਮ ’ਚ ਹਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।