23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਏਸ਼ਿਆਈ ਖੇਡਾਂ : ਜਪਾਨ ਖ਼ਿਲਾਫ਼ ਵੱਡੇ ਉਲਟਫੇਰ ਤੋਂ ਬਚਿਆ ਭਾਰਤ

ਸਾਨੋ (ਜਾਪਾਨ), 22 ਸਤੰਬਰ (ਪੀ. ਟੀ.

ਇਤਿਹਾਸਕ ਪਹਿਲੇ ਮੈਚ ਦੌਰਾਨ ਜਪਾਨ ਦੇ ਖਿਡਾਰੀ ਨਾਲ ਜਰਸੀ ਵਟਾਉਂਦਾ ਹੋਇਆ ਅਭਿਸ਼ੇਕ ਸ਼ਰਮਾ। 23-09-2026

ਸਾਨੋ (ਜਾਪਾਨ), 22 ਸਤੰਬਰ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਟੀਮ ਦਾ ਵੱਡੇ ਉਲਟਫੇਰ ਤੋਂ ਵਾਲ-ਵਾਲ ਬਚਾਅ ਹੋ ਗਿਆ।ਜਪਾਨ ਖ਼ਿਲਾਫ਼ ਇਕਲੌਤੇ ਟੀ-20 ਮੈਚ ’ਚ ਸਾਹ ਉਦੋਂ ਥੰਮ ਗਏ, ਜਦੋਂ ਭਾਰਤੀ ਟੀਮ ਮੀਂਹ ਪ੍ਰਭਾਵਿਤ 5-5 ਓਵਰਾਂ ਦੇ ਕੀਤੇ ਮੈਚ ’ਚ 4 ਵਿਕਟਾਂ ’ਤੇ ਸਿਰਫ਼ 32 ਦੌੜਾਂ ਹੀ ਬਣਾ ਸਕੀ।ਜਵਾਬ ’ਚ ਜਪਾਨ ਨੇ ਨਿਰਧਾਰਿਤ ਓਵਰਾਂ ’ਚ 30 ਦੌੜਾਂ ਬਣਾ ਦਿੱਤੀਆਂ। ਇਸ ਤਰ੍ਹਾਂ ਭਾਰਤੀ ਟੀਮ ਇਹ ਮੈਚ 2 ਦੌੜਾਂ ਨਾਲ ਜਿੱਤਣ ’ਚ ਕਾਮਯਾਬ ਰਹੀ। ਫਿਰਕੀ ਗੇਂਦਬਾਜ਼ ਅਕਸ਼ਰ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ 2 ਓਵਰਾਂ ’ਚ ਸਿਰਫ 7 ਦੌੜਾਂ ਦਿੱਤੀਆਂ, ਜਿਸ ਕਾਰਨ ਭਾਰਤ ਨੇ ਮੈਚ ਆਪਣੇ ਨਾਂਅ ਕਰ ਲਿਆ।ਸਹੀ ਸਮੇਂ ’ਤੇ ਜਪਾਨ ਦੇ ਤਜਰਬੇਹੀਣ ਬੱਲੇਬਾਜ਼ਾਂ ’ਤੇ ਸ਼ਿਕੰਜਾ ਕੱਸਿਆ, ਜਿਸ ਨਾਲ ਭਾਰਤ ਇਹ ਮੈਚ ਜਿੱਤਣ ’ਚ ਕਾਮਯਾਬ ਰਿਹਾ। ਪੂਰੇ ਮੈਚ ਦੌਰਾਨ ਗੇਂਦ ਸਿਰਫ 3 ਵਾਰ ਬਾਊਂਡਰੀ ਲਾਈਨ ਨੂੰ ਛੂਹ ਸਕੀ। ਮੈਚ ਦੌਰਾਨ ਭਾਰਤ ਦੇ ਸੰਜੂ ਸੈਮਸਨ ਅਤੇ ਸ਼੍ਰੇਅਸ ਅਈਅਰ, ਜਦੋਂਕਿ ਜਪਾਨ ਵਲੋਂ ਕਪਤਾਨ ਕੇਂਡੇਲ ਕਾਡੋਵਾਕੀ-ਫਲੇਮਿੰਗ ਨੇ ਇਕ-ਇਕ ਚੌਕਾ ਲਗਾਇਆ। ਆਖਰੀ ਓਵਰ ਵਿਚ ਜਪਾਨ ਨੂੰ 8 ਦੌੜਾਂ ਦੀ ਲੋੜ ਸੀ। ਉਸ ਸਮੇਂ ਅਕਸ਼ਰ ਪਟੇਲ ਜਪਾਨ ਦੇ ਬੱਲੇਬਾਜ਼ਾਂ ਸ਼ਾਈ ਪੈਟਮੋਰ ਅਤੇ ਬੈਂਜਾਮਿਨ ਇਟੋ-ਡੇਵਿਸ ਨੂੰ ਵੱਡੇ ਸ਼ਾਟ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ।

ਪਿਛਲੀ ਖ਼ਬਰ ਭਾਰਤੀ ਹਾਕੀ ਟੀਮ ਨੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ ਅਗਲੀ ਖ਼ਬਰ 10 ਵਾਂ ‘ ਸਿਆਟਲ ਕੱਦੂ ਮੇਲਾ ’ 27 ਤੋਂ ਸਿੱਧੂ ਫਾਰਮ ਵਿਖੇ ਹੋਵੇਗਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।