23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

10 ਵਾਂ ‘ ਸਿਆਟਲ ਕੱਦੂ ਮੇਲਾ ’ 27 ਤੋਂ ਸਿੱਧੂ ਫਾਰਮ ਵਿਖੇ ਹੋਵੇਗਾ ਸ਼ੁਰੂ

ਸਿਆਟਲ, 22 ਸਤੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਸਿੱਧੂ ਫਾਰਮ’ ਵਿਖੇ 10ਵਾਂ ‘ਸਿਆਟਲ ਕੱਦੂ ਮੇਲਾ’ (ਪੰਪਕਿਨ ਪੈਚ ਫੈਸਟੀਵਲ) 27 ਸਤੰਬਰ ਤੋਂ ਪੂਰੀ ਧੂਮਧਾਮ ਨਾਲ ਸ਼ੁਰੂ ਹੋ ਰਿਹਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ‘ਸਿੱਧੂ ਫਾਰਮ’ ਦੇ ਮਾਲਕ ਤੇ ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ ਨੇ ਦੱਸਿਆ ਕਿ 27 ਸਤੰਬਰ ਨੂੰ ਸ਼ਾਮ 4 ਵਜੇ ਸਿੱਧੂ ਫਾਰਮ ਪਿਆਲਪ ਵਿਖੇ ਰਸਮੀ ਉਦਘਾਟਨੀ ਸਮਾਗਮ ਹੋਵੇਗਾ, ਜਿਸ ਵਿਚ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ।

ਚੇਤ ਸਿੰਘ ਸਿੱਧੂ 23-09-2026
ਸਿਆਟਲ, 22 ਸਤੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਸਿੱਧੂ ਫਾਰਮ’ ਵਿਖੇ 10ਵਾਂ ‘ਸਿਆਟਲ ਕੱਦੂ ਮੇਲਾ’ (ਪੰਪਕਿਨ ਪੈਚ ਫੈਸਟੀਵਲ) 27 ਸਤੰਬਰ ਤੋਂ ਪੂਰੀ ਧੂਮਧਾਮ ਨਾਲ ਸ਼ੁਰੂ ਹੋ ਰਿਹਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ‘ਸਿੱਧੂ ਫਾਰਮ’ ਦੇ ਮਾਲਕ ਤੇ ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ ਨੇ ਦੱਸਿਆ ਕਿ 27 ਸਤੰਬਰ ਨੂੰ ਸ਼ਾਮ 4 ਵਜੇ ਸਿੱਧੂ ਫਾਰਮ ਪਿਆਲਪ ਵਿਖੇ ਰਸਮੀ ਉਦਘਾਟਨੀ ਸਮਾਗਮ ਹੋਵੇਗਾ, ਜਿਸ ਵਿਚ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ। ਚੇਤ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਆਪਣੇ ਫਾਰਮ ’ਤੇ ਤਕਰੀਬਨ 35 ਏਕੜ ਤੋਂ ਜ਼ਿਆਦਾ ਰਕਬੇ ਵਿਚ ਕੱਦੂ ਦੀ ਪੈਦਾਵਾਰ ਕਰਦੇ ਹਨ, ਜਿਥੇ ਉਹ ਵੱਡੇ ਸਟੋਰਾਂ ਨੂੰ ਥੋਕ ਵਿਚ ਕੱਦੂ ਸਪਲਾਈ ਕਰਦੇ ਹਨ, ਉਥੇ ਆਪਣੇ ਫਾਰਮ ਸਿੱਧੂ ਫਾਰਮ ‘ਤੇ ਵਿਸ਼ੇਸ਼ ਰਿਆਇਤੀ ਦਰਾਂ ’ਤੇ ਕੱਦੂ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੱਕ ਚੱਲਣ ਵਾਲੇ ਕੱਦੂ ਮੇਲੇ ਵਿਚ ਪੂਰੀ ਵਾਸ਼ਿੰਗਟਨ ਸੂਬੇ ਤੋਂ ਲੋਕ ਪਰਿਵਾਰਾਂ ਤੇ ਬੱਚਿਆਂ ਸਮੇਤ ਪਹੁੰਚਦੇ ਹਨ, ਜਿਥੇ ਉਹ ਕੱਦੂਆਂ ਦੀ ਖਰੀਦਦਾਰੀ ਕਰਦੇ ਹਨ, ਉਥੇ ਵੱਖ-ਵੱਖ ਮੁਲਕਾਂ ਦੇ ਖਾਣਿਆਂ ਦਾ ਵੀ ਅਨੰਦ ਉਠਾਉਂਦੇ ਹਨ ਅਤੇ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਰਾਈਡਾਂ ਦਾ ਅਨੰਦ ਲੈਂਦੇ ਹਨ। ਇਸ ਮੌਕੇ ਕਮਲ ਸਿੱਧੂ ਨੇ ਕਿਹਾ ਕਿ ਅਸੀਂ ਇਸ ਵਾਰ ਗੋਰਿਆਂ ਦੇ ਇਸ ਸਭ ਤੋਂ ਵੱਡੇ ਤਿਉਹਾਰ ਨੂੰ ਹੋਰ ਵਧੀਆ ਬਣਾਉਣ ਲਈ ਕਈ ਨਵੀਆਂ ਰਾਈਡਾਂ ਲਗਾਈਆਂ ਹਨ ਅਤੇ ਮੇਲੇ ’ਚ ਵਾਲੇ ਲੋਕਾਂ ਲਈ ਭਾਰਤੀ ਖਾਣਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਚੇਚੇ ਤੌਰ ‘ਤੇ ਪਹੁੰਚ ਕੇ ਮੇਲੇ ਦਾ ਅਨੰਦ ਮਾਣਦੇ ਹਨ ਤੇ ਸਸਤੇ ਰੇਟਾਂ ’ਤੇ ਕੱਦੂਆਂ ਦੀ ਖ਼ਰੀਦਦਾਰੀ ਕਰਦੇ ਹਨ।
ਪਿਛਲੀ ਖ਼ਬਰ ਏਸ਼ਿਆਈ ਖੇਡਾਂ : ਜਪਾਨ ਖ਼ਿਲਾਫ਼ ਵੱਡੇ ਉਲਟਫੇਰ ਤੋਂ ਬਚਿਆ ਭਾਰਤ ਅਗਲੀ ਖ਼ਬਰ ਕੈਲੀਫੋਰਨੀਆ ’ਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।