24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੀਰਾਬਾਈ ਚਾਨੂ ਨੇ ਚਾਂਦੀ ਤਗਮਾ ਜਿੱਤਿਆ ਏਸ਼ੀਅਨ ਖੇਡਾਂ ’ ਚ ਭਾਰਤੀ ਅਥਲੀਟਾਂ ਦੀ ਅਗਨੀ ਪ੍ਰੀਖਿਆ ਅੱਜ

ਜਲੰਧਰ, 23 ਸਤੰਬਰ (ਡਾ. ਜਤਿੰਦਰ ਸਾਬੀ)- ਏਸ਼ੀਅਨ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਅੱਜ ਸ਼ੁਰੂ ਹੋਣ ਜਾ ਰਹੇ ਹਨ।

ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਡਾ.ਜਤਿੰਦਰ ਸਾਬੀ)- ਏਸ਼ੀਅਨ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਅੱਜ ਸ਼ੁਰੂ ਹੋਣ ਜਾ ਰਹੇ ਹਨ। ਭਾਰਤ ਨੇ ਅਥਲੈਟਿਕਸ ਵਿਚ 70 ਮੈਂਬਰੀ ਖੇਡ ਦਲ ਨੂੰ ਭੇਜਿਆ ਹੈ। ਇਸ ਵਾਰੀ ਸ਼ਾਟਪੁੱਟ ਦੇ ਸਟਾਰ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਸੋਨ ਤਗਮੇ ਨਾਲ ਆਪਣੀ ਹੈਟ੍ਰਿਕ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਲੰਬੀ ਛਾਲ ਦੇ ਵਿਚ ਮੁਰਲੀ ਸ਼੍ਰੀਸ਼ੰਕਰ ਤੇ ਲੰਬੂ ਦੂਰੀ ਦੇ ਦੌਡ਼ਾਕ ਗੁਲਬੀਰ ਸਿੰਘ ਆਪਣੀ ਪਿਛਲੇ ਜਿੱਤੇ ਤਗਮੇ ਦਾ ਰੰਗ ਬਦਲਣ ਲਈ ਮੈਦਾਨ ’ਚ ਡਟਣਗੇ। ਤੀਹਰੀ ਛਾਲ ਦੇ ਨਾਲ ਆਸ਼ਾ ਇਲੰਗੋ ਭਾਰਤੀ ਅਥਲੈਟਿਕਸ ਦੀ ਸ਼ੁਰੂਆਤ ਕਰਨਗੇ ਤੇ ਇਸ ਤੋਂ ਬਾਅਦ 10 ਹਜਾਰ ਮੀਟਰ ’ਚ ਸੀਮਾ ਦਾ ਮੁਕਾਬਲਾ ਹੋਵੇਗਾ। ਸਪਰਿੰਟ ’ਚ ਭਾਰਤ ਦਾ ਸਭ ਤੋਂ ਤੇਜ ਦੌੜਾਕ ਗੁਰਿੰਦਰਵੀਰ ਸਿੰਘ, ਅਮੀਨੇਸ਼ ਕੂਜਰ ਵੀ ਹੀਟ ਦੌੜ ਵਿਚ ਹਿੱਸਾ ਲੈਣਗੇ। ਰਾਸ਼ਟਰੀ ਰਿਕਾਰਡ ਹੋਲਡਰ ਡਕੈਥਲਿਨ ਖਿਡਾਰੀ ਤੇਜਸਵਨੀ ਸ਼ੰਕਰ ਵੀ ਤਗਮੇ ਦਾ ਦਾਅਵੇਦਾਰ ਹਨ। ਉੱਚੀ ਛਾਲ ਵਿਚ ਸਰਵੇਸ਼ ਕੁਸ਼ਾਰੇ, ਤੀਹਰੀ ਛਾਲ ਵਿਚ ਪਰਵੀਣ ਚਿਤਰਵੇਲ, 110 ਮੀਟਰ ਹਰਡਲਜ ਵਿਚ ਜੋਤੀ ਯਾਰਜੀ, ਵਿਸ਼ਾਲ ਟੀਕੇ 400 ਮੀਟਰ, ਪਾਰੂਲ ਚੌਧਰੀ 3000 ਮੀਟਰ ਤੇ ਹਰਿਤਾ ਭੱਦਰਾ 200 ਮੀਟਰ ਤੇ ਪੂਜਾ ਸਿੰਘ ਉੱਚੀ ਛਾਲ ਵਿਚ ਤਗਮਾ ਜਿੱਤਣ ਦੇ ਦਾਅਵੇਦਾਰ ਹਨ
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਭੰਗ ਅਗਲੀ ਖ਼ਬਰ ਕੈਨੇਡਾ ’ ਚ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲਿਆਂ ’ ਚ ਤੇਜ਼ਬੀਰ ਸਿੰਘ ਰਾਣਾ ਨੇ ਜਿੱਤਿਆ ਕਾਂਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।