24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੀਰਾਬਾਈ ਚਾਨੂ ਨੇ ਚਾਂਦੀ ਤਗਮਾ ਜਿੱਤਿਆ

ਨਾਗੋਆ, 23 ਸਤੰਬਰ (ਏਜੰਸੀ)-ਭਾਰਤ ਨੂੰ ਏਸ਼ਿਆਈ ਖੇਡਾਂ ’ਚ 28 ਸਾਲ ਬਾਅਦ ਭਾਰਤੋਲਕ ਮੁਕਾਬਲੇ ’ਚ ਤਗਮਾ ਮਿਲਿਆ ਹੈ। ਇਹ ਤਗਮਾ ਮੀਰਾਬਾਈ ਚਾਨੂ ਨੇ ਦਿਵਾਇਆ।

ਮੀਰਾਬਾਈ ਚਾਨੂ ਆਪਣੇ ਤਗਮੇ ਨਾਲ ਖ਼ੁਸ਼ੀ ਜ਼ਾਹਰ ਕਰਦੀ ਹੋਈ। 24-09-2026

ਨਾਗੋਆ, 23 ਸਤੰਬਰ (ਏਜੰਸੀ)-ਭਾਰਤ ਨੂੰ ਏਸ਼ਿਆਈ ਖੇਡਾਂ ’ਚ 28 ਸਾਲ ਬਾਅਦ ਭਾਰਤੋਲਕ ਮੁਕਾਬਲੇ ’ਚ ਤਗਮਾ ਮਿਲਿਆ ਹੈ। ਇਹ ਤਗਮਾ ਮੀਰਾਬਾਈ ਚਾਨੂ ਨੇ ਦਿਵਾਇਆ। 1998 ’ਚ ਕਰਨਮ ਮੱਲੇਸ਼ਵਰੀ ਨੇ ਚਾਂਦੀ ਜਿੱਤਿਆ ਸੀ। ਇਸ ਦੇ ਇਲਾਵਾ ਰੋਸ਼ੀਬਿਨਾ ਦੇਵੀ ਮਹਿਲਾ ਵੁਸ਼ੂ ਦੇ 60 ਕਿਲੋਗ੍ਰਾਮ ਦੇ ਫਾਈਨਲ ’ਚ ਪੁੱਜ ਗਈ ਹੈ। ਬੁੱਧਵਾਰ ਨੂੰ ਮੀਰਾਬਾਈ ਚਾਨੂ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ’ਚ 198 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਦੂਸਰੇ ਸਥਾਨ ’ਤੇ ਰਹੀ। ਉਸ ਨੇ ਸਨੇਚ ’ਚ 87 ਤੇ ਕਲੀਨ ਐਂਡ ਜਰਕ ’ਚ 111 ਕਿਲੋਗ੍ਰਾਮ ਭਾਰ ਚੁੱਕਿਆ। 32 ਸਾਲ ਦੀ ਮੀਰਾਬਾਈ ਨੇ ਏਸ਼ਿਆਈ ਖੇਡਾਂ ’ਚ ਪਹਿਲੀ ਵਾਰ ਤਗਮਾ ਜਿੱਤਿਆ ਹੈ। ਉਹ ਉਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਵੱਡੇ ਮੁਕਾਬਲਿਆਂ ’ਚ ਤਗਮੇ ਜਿੱਤ ਚੁੱਕੀ ਹੈ।

ਪਿਛਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਤੀਸਰੀ ਜਿੱਤ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਭੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।