ਦੁਬਈ, 25 ਅਕਤੂਬਰ (ਪੀ. ਟੀ. ਆਈ.)-ਭਾਰਤ ‘ਏ’ ਨਵੰਬਰ ਤੋਂ ਦੋਹਾ ’ਚ ਸ਼ੁਰੂ ਹੋਣ ਵਾਲੇ 50 ਓਵਰਾਂ ਦੇ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ’ਚ 22 ਨਵੰਬਰ ਨੂੰ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਟੂਰਨਾਮੈਂਟ ਵਿਚ ਆਪਣੀ ‘ਏ’ ਟੀਮਾਂ ਉਤਾਰਨਗੇ, ਜਦੋਂਕਿ ਨਿਪਾਲ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਹਾਂਗਕਾਂਗ ਵਲੋਂ ਆਪਣੀਆਂ ਸਭ ਤੋਂ ਮਜ਼ਬੂਤ ਟੀਮਾਂ ਭੇਜਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਓਮਾਨ ’ਚ 5 ਤੋਂ 14 ਨਵੰਬਰ ਤੱਕ ਹੋਣ ਵਾਲੇ ਅੰਡਰ-19 ਏਸ਼ੀਆ ਕੱਪ ’ਚ ਵੀ ਭਾਰਤ ਅਤੇ ਪਾਕਿਸਤਾਨ 8 ਨਵੰਬਰ ’ਚ ਆਹਮਣੇ-ਸਾਹਮਣੇ ਹੋਣਗੇ।