ਪੈਰਿਸ, 25 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਪੀ.ਵੀ. ਸਿੰਧੂ ਨੇ ਇਥੇ 9.5 ਲੱਖ ਅਮਰੀਕੀ ਡਾਲਰ ਦੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਦੱਖਣੀ ਕੋਰੀਆ ਦੀ ਵਿਸ਼ਵ ਨੰਬਰ ਇਕ ਖਿਡਾਰੀ ਐਨ ਸੇ ਯੰਗ ਤੋਂ ਤਿੰਨ ਗੇਮ ’ਚ ਹਾਰ ਕੇ ਉਪ ਜੇਤੂ ਰਹੀ।ਦੱਖਣੀ ਕੋਰੀਆਈ ਖਿਡਾਰਨ ਨੇ ਇਸ ਜਿੱਤ ਦੇ ਨਾਲ ਹੀ ਭਾਰਤੀ ਸ਼ਟਲਰ ਖ਼ਿਲਾਫ਼ ਆਪਣੀ ਜਿੱਤ ਹਾਰ ਦਾ ਰਿਕਾਰਡ 11-0 ਕਰ ਲਿਆ ਹੈ। ਯਾਨੀ ਸਿੰਧੂ ਹੁਣ ਤੱਕ ਐਨ ਸੇ ਯੰਗ ਨੂੰ ਇਕ ਵਾਰ ਵੀ ਹਰਾ ਨਹੀਂ ਸਕੀ ਹੈ। ਫਰੈਂਚ ਓਪਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਯੰਗ ਦੀ ਜਿੱਤ ਦਾ ਸਿਲਸਿਲਾ 50 ਮੈਚਾਂ ਤੱਕ ਪਹੁੰਚ ਗਿਆ ਹੈ। ਇਸ ਜਿੱਤ ਦੇ ਨਾਲ ਹੀ ਐਨ ਨੇ ਆਪਣਾ ਚੌਥਾ ਫਰੈਂਚ ਓਪਨ ਖ਼ਿਤਾਬ ਆਪਣੇ ਨਾਂਅ ਕੀਤਾ।