18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਿ੍ਟਿਸ਼ ਕੋਲੰਬੀਆ 'ਚ 2 ਪੰਜਾਬੀ ਵਕੀਲਾਂ ਨੂੰ ਮਿਲੀ 'ਕਿੰਗਜ਼ ਕੌਂਸਲ' ਦੀ ਉਪਾਧੀ <br/>

ਅਜੀਤ ਡੈਸਕ 26-01-2026
ਐਬਟਸਫੋਰਡ, 25 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਵੈਨਕੂਵਰ ਦੀ ਨਾਮਵਰ ਪੰਜਾਬਣ ਵਕੀਲ ਕਮਲਜੀਤ ਕੌਰ ਲਹਿਲ ਤੇ ਅਨੀਤਾ ਕੌਰ ਅਟਵਾਲ ਨੂੰ 'ਕਿੰਗਜ਼ ਕੌਂਸਲ' ਦੀ ਉਪਾਧੀ ਦੇ ਕੇ ਨਿਵਾਜਿਆ ਹੈ | 'ਕਿੰਗਜ਼ ਕੌਂਸਲ' ਦਾ ਖ਼ਿਤਾਬ ਵਕੀਲ ਵਲੋਂ ਭਾਈਚਾਰੇ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਜਾਂਦਾ ਹੈ ਤੇ ਉਸ ਦਾ ਬਿ੍ਟਿਸ਼ ਕੋਲੰਬੀਆ ਬਾਰ ਕੌਂਸਲ ਦਾ 5 ਸਾਲ ਤੋਂ ਮੈਂਬਰ ਹੋਣਾ ਜ਼ਰੂਰੀ ਹੈ | ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਸਲਾਹ ਨਾਲ ਅਤੇ ਲੈਫਟੀਨੈਂਟ ਗਵਰਨਰ ਅਤੇ ਕੈਬਨਿਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੂਬੇ ਦੇ 31 ਸੀਨੀਅਰ ਵਕੀਲਾਂ ਨੂੰ 'ਕਿੰਗਜ਼ ਕੌਂਸਲ' ਦੀ ਉਪਾਧੀ ਦਿੱਤੀ ਹੈ, ਜਿਨ੍ਹਾਂ ਵਿਚ ਕਮਲਜੀਤ ਕੌਰ ਤੇ ਅਨੀਤਾ ਕੌਰ ਵੀ ਸ਼ਾਮਿਲ ਹਨ | ਸੰਨ 1952 ਤੋਂ 2021 ਤੱਕ ਵਕੀਲਾਂ ਨੂੰ 'ਕੁਈਨਜ਼ ਕੌਂਸਲ' ਦੀ ਉਪਾਧੀ ਦਿੱਤੀ ਜਾਂਦੀ ਸੀ ਤੇ ਹੁਣ ਇੰਗਲੈਂਡ ਦੇ ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਤੋਂ ਬਾਅਦ 'ਕਿੰਗਜ਼ ਕੌਂਸਲ' ਦੀ ਉਪਾਧੀ ਦਿੱਤੀ ਜਾਂਦੀ ਹੈ | ਸੰਨ 1990 ਤੋਂ ਵਕਾਲਤ ਕਰ ਰਹੀ ਵਕੀਲ ਕਮਲਜੀਤ ਕੌਰ ਲਹਿਲ ਸੀ.ਬੀ.ਏ. ਨੈਸ਼ਨਲ ਇੰਮੀਗ੍ਰੇਸ਼ਨ ਸੈਕਸ਼ਨ ਦੀ ਚੇਅਰਪਰਸਨ ਤੇ ਕੈਨੇਡੀਅਨ ਅਤੇ ਅਮਰੀਕਨ ਬਾਰ ਐਸੋਸੀਏਸ਼ਨ ਦੀ ਮੈਂਬਰ ਹੈ, ਜਦਕਿ ਸਾਊਥ ਏਸ਼ੀਅਨ ਲੀਗਲ ਕਲੀਨਿਕ ਦੀ ਸੰਸਥਾਪਕ ਅਨੀਤਾ ਕੌਰ ਅਟਵਾਲ ਨੇ ਸੰਨ 2006 'ਚ ਵਕਾਲਤ ਕਰਨੀ ਸ਼ੁਰੂ ਕੀਤੀ ਸੀ ਤੇ ਉਹ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਉੱਤਰੀ ਅਮਰੀਕਾ ਦੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ |


ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਵਿਖੇ ਭਾਰੀ ਬਰਫ਼ਬਾਰੀ ਤੋਂ ਬਾਅਦ ਬਰਫ਼ ਨਾਲ ਢਕੀਆਂ ਪਟੜੀਆਂ 'ਤੇ ਮ... ਅਗਲੀ ਖ਼ਬਰ ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ 22 ਰਾਜਾਂ 'ਚ ਐਮਰਜੈਂਸੀ ਐਲਾਨੀ ਲਗਭਗ 13 ਹਜ਼ਾਰ ਉਡਾਣਾਂ ਰੱਦ, 6 ਲੱਖ ਘਰਾਂ ਦੀ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।