22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਹਾਤਮਾ ਗਾਂਧੀ ਦੀ ਬਰਸੀ ਮੌਕੇ ਲੰਡਨ 'ਚ ਸ਼ਰਧਾਂਜਲੀ ਸਮਾਗਮ <br/>

ਪਾਰਲੀਮੈਂਟ ਸੁਕੇਅਰ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਇਕੱਤਰ ਸ਼ਖ਼ਸੀਅਤਾਂ | ਤਸਵੀਰ-ਮਨਪ੍ਰੀਤ ਸਿੰਘ ਬੱਧਨੀ ਕਲਾਂ <br/> 31-01-2026
ਲੰਡਨ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅੱਜ ਲੰਡਨ 'ਚ ਭਾਰਤੀ ਦੂਤਘਰ ਨੇ ਟੈਵਿਸਟਾਕ ਸਕੁਏਅਰ ਤੇ ਪਾਰਲੀਮੈਂਟ ਸਕੁਏਅਰ ਲੰਡਨ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ | ਜਿਸ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਏਸੁਆਮੀ, ਲਾਰਡ ਰਾਵਲ, ਲੇਡੀ ਦੇਸਾਈ ਤੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ ਦੇ ਡਾਇਰੈਕਟਰ ਬੇਨ ਮੇਲਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਭਾਰਤੀ ਵਿਦਿਆ ਭਵਨ ਦੇ ਵਿਦਿਆਰਥੀਆਂ ਵਲੋਂ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ ਤੇ ਭਜਨ ਗਾ ਕੇ ਮਹਾਤਮਾ ਗਾਂਧੀ ਦੀ ਸਦੀਵੀ ਵਿਰਾਸਤ ਦਾ ਸਨਮਾਨ ਕੀਤਾ ਗਿਆ | ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੇ ਜੀਵਨ ਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਨੇ ਵੀ ਉਨਾਂ ਦੇ ਅਹਿੰਸਾ ਦੇ ਸੰਦੇਸ਼ ਨੂੰ ਵਧਾਇਆ | ਉਨ੍ਹਾਂ ਨੇ ਸਵਰਗੀ ਲਾਰਡ ਮੇਘਨਾਦ ਦੇਸਾਈ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਹਨਾਂ ਨੇ ਪਾਰਲੀਮੈਂਟ ਸਕੁਏਅਰ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਸਥਾਪਨਾ ਤੇ ਗਾਂਧੀਵਾਦੀ ਆਦਰਸ਼ਾਂ ਦੇ ਜੀਵਨ ਭਰ ਪ੍ਰਚਾਰ 'ਚ ਅਹਿਮ ਯੋਗਦਾਨ ਪਾਇਆ | ਉਨ੍ਹਾਂ ਲੇਡੀ ਦੇਸਾਈ ਦੀ ਭੂਮਿਕਾ ਨੂੰ ਸਵੀਕਾਰ ਕੀਤਾ |

ਪਿਛਲੀ ਖ਼ਬਰ ਸੰਤ ਅਤਰ ਸਿੰਘ ਮਸਤੂਆਣਾ ਦੇ ਬਰਸੀ ਸਮਾਗਮ ਦੇ ਪਹਿਲੇ ਦਿਨ ਢਾਡੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਲਾਸ ਏਾਜਲਸ 'ਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।