22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਲਾਸ ਏਾਜਲਸ 'ਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ

ਅਜੀਤ ਡੈਸਕ 31-01-2026
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)-ਡਾਊਨ ਟਾਊਨ ਲਾਸ ਏਾਜਲਸ 'ਚ ਕੈਲੀਫੋਰਨੀਆ ਕਲੱਬ 'ਚ ਭਾਰਤ ਦਾ 77ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਸ਼ਾਨਦਾਰ ਸਮਰੋਹ ਦਾ ਆਯੋਜਨ ਕੀਤਾ ਗਿਆ | ਜਿਸ 'ਚ ਚੁਣੇ ਹੋਏ ਪ੍ਰਤੀਨਿੱਧੀਆਂ, ਕੂਟਨੀਤਿਕਾਂ, ਭਾਈਚਾਰੇ ਦੇ ਆਗੂਆਂ ਤੇ ਕਲਾ ਤੇ ਸਭਿਆਚਾਰ ਨਾਲ ਜੁੜੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ | ਕਾਂਗਰਸ ਮੈਂਬਰ ਬਰਾਡ ਸ਼ੇਰਮੈਨ, ਲਾਸ ਏਾਜਲਸ ਸਿਟੀ ਕੌਂਸਲ ਮੈਂਬਰ ਨਿਥੀਆ ਰਮਨ, ਬੈਵਰਲੀ ਹਿਲਜ ਮੇਅਰ ਡਾ. ਸ਼ਰੋਨਾ ਨਾਜ਼ਰੀਅਨ, ਸਾਂਤਾ ਮੋਨਿਕਾ ਮੇਅਰ, ਡਿਪਟੀ ਮੇਅਰ ਲਾਸ ਏਾਜਲਸ, ਰਿਵਰ ਸਾਈਡ ਕੌਂਸਲ ਮੈਂਬਰ ਸਟੀਵਨ ਰੋਬਿਲਾਰਡ, ਲੈਫਟੀਨੈਂਟ ਗਵਰਨਰ ਕੈਲੀਫੋਰਨੀਆ ਤੇ ਕੈਲੀਫੋਰਨੀਆ ਸਟੇਟ ਸੈਨਟ ਦੇ ਪ੍ਰਤੀਨਿੱਧੀ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਤੀਨਿੱਧ ਸਮਰੋਹ 'ਚ ਸ਼ਾਮਿਲ ਹੋਏ | ਇਸ ਮੌਕੇ ਆਪਣੇ ਸੰਬੋਧਨ 'ਚ ਭਾਰਤੀ ਕੌਂਸਲ ਜਨਰਲ ਡਾ. ਕੇ.ਜੇ. ਸ੍ਰੀਨਿਵਾਸਾ ਨੇ ਭਾਰਤ ਦੇ ਸੰਵਿਧਾਨ 'ਚ ਸ਼ਾਮਿਲ ਜਮਹੂਰੀ ਕਦਰਾਂ ਕੀਮਤਾਂ ਉਪਰ ਰੋਸ਼ਨੀ ਪਾਈ | ਉਨਾਂ ਕਿਹਾ ਕਿ ਭਾਰਤ ਇਕ ਕੌਮਾਂਤਰੀ ਆਗੂ ਵਜੋਂ ਉਭਰਿਆ ਹੈ ਤੇ ਹਾਲ ਹੀ 'ਚ ਭਾਰਤ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣੀ ਹੈ | ਉਨਾਂ ਕਿਹਾ ਕਿ ਭਾਰਤ ਵਿਸ਼ਵ ਵਿਕਾਸ 'ਚ ਇਕ ਪ੍ਰਮੁੱਖ ਇੰਜਣ, ਤਕਨੀਕ ਤੇ ਖੋਜ ਹੱਬ ਅਤੇ ਵਿਸ਼ਵ ਸਾਸ਼ਨ ਵਿਵਸਥਾ ਵਿਚ ਇਕ ਜਿੰਮੇਵਾਰ ਭਾਈਵਾਲ ਦੀ ਭੂਮਿਕਾ ਨਿਭਾਅ ਰਿਹਾ ਹੈ | ਸ੍ਰੀਨਿਵਾਸਾ ਨੇ ਕਿਹਾ ਕਿ ਕੈਲੀਫੋਰਨੀਆ ਤੇ ਵਿਸ਼ੇਸ਼ ਕਰਕੇ ਲਾਸ ਏਾਜਲਸ ਏਸ਼ੀਆ ਤੇ ਅਮਰੀਕਾ ਵਿਚਾਲੇ ਪੁਲ ਦਾ ਕੰਮ ਕਰਦਾ ਹੈ | ਸਮਾਰੋਹ ਨੂੰ ਕੌਂਸਲ ਮੈਂਬਰ ਰਮਨ, ਮੇਅਰ ਡਾ. ਸ਼ਰੋਨਾ ਨਾਜ਼ਰੀਅਨ, ਕਾਂਗਰਸ ਮੈਂਬਰ ਸ਼ੇਰਮੈਨ ਨੇ ਵੀ ਸੰਬੋਧਨ ਕੀਤਾ | ਭਾਰਤੀ ਕਲਾਸੀਕਲ ਤੇ ਲੋਕ ਨਾਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਾਇੰਸ ਤੇ ਸਭਿਆਚਾਰ ਖੇਤਰ ਵਿਚ ਯੋਗਦਾਨ ਪਾਉਣ ਲਈ 2 ਸਖਸ਼ੀਅਤਾਂ ਡਾ. ਮਨੀ ਭਊਮਿਕ ਤੇ ਤਬਲਾ ਵਾਦਕ ਪੰਡਿਤ ਅਭੀਜੀਤ ਬੈਨਰਜੀ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਲੰਡਨ 'ਚ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਹੋਟਲ ਕਰਮਚਾਰੀ ਦੀ ਬੇਰਹਿਮ ਹੱਤਿਆ -ਦੋਸ਼ੀ ਨੂੰ ਉਮਰ ਕੈਦ ਦੀ ਸਖ਼ਤ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।