03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵੈਨਕੂਵਰ ਦੀ ਪੰਜਾਬਣ ਵਿਦਿਆਰਥਣ ਨੂੰ ਮਿਲਿਆ ਪੀਪਲਜ਼ ਚੁਆਇਸ ਐਵਾਰਡ <br/>

ਅਜੀਤ ਡੈਸਕ 01-02-2026

ਐਬਟਸਫੋਰਡ, 31 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ 'ਚ ਵਿਗਿਆਨਕ ਖੇਤਰ ਵਿਚ ਨਵੀਂ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਸਾਇੰਸ ਫੇਅਰ ਫਾਊਾਡੇਸ਼ਨ ਆਫ ਬਿ੍ਟਿਸ਼ ਕੋਲੰਬੀਆ ਵਲੋਂ ਵੈਨਕੂਵਰ ਨਿਵਾਸੀ ਪੰਜਾਬੀ ਵਿਦਿਆਰਥਣ ਤਨਵੀਰ ਕੌਰ ਮੁੰਦਰਾ ਨੂੰ ਪੀਪਲਜ਼ ਚੁਆਇਸ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਇਸ ਐਵਾਰਡ ਤਹਿਤ ਤਨਵੀਰ ਕੌਰ ਨੂੰ 5 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਗਈ ਹੈ | ਸਾਇੰਸ ਫੇਅਰ ਫਾਊਾਡੇਸ਼ਨ ਵਲੋਂ ਯੂਥ ਇਨੋਵੇਸ਼ਨ ਸ਼ੋਅਕੇਸ ਦਾ ਸੂਬੇ ਭਰ 'ਚ ਵਸਦੇ 16 ਤੋਂ 19 ਸਾਲ ਦੇ ਵਿਦਿਆਰਥੀਆਂ ਦਾ ਨਵਾਂ ਪ੍ਰੋਜੈਕਟ ਸਾਇੰਸ ਮੁਕਾਬਲਾ ਕਰਵਾਇਆ ਗਿਆ ਸੀ | ਵੈਨਕੂਵਰ ਦੇ ਸੇਂਟ ਜੌਹਨਸ ਸਕੂਲ ਵਿਖੇ 11ਵੀਂ ਜਮਾਤ ਦੀ ਵਿਦਿਆਰਥਣ ਨੇ ਸਪੋਨਿਨ ਸਰਫੇਕਟੈਂਟ 'ਤੇ ਇਕ ਪ੍ਰੋਜੈਕਟ ਬਣਾਇਆ ਹੈ ਜਿਸ ਦੀ ਗਾਰਡਨ ਵਾਸਤੇ ਵਰਤੋਂ ਕੀਤੀ ਜਾ ਸਕਦੀ ਹੈ | ਵਿਗਿਆਨ ਤੇ ਗਣਿਤ ਵਿਚ ਬਹੁਤ ਹੁਸ਼ਿਆਰ ਤਨਵੀਰ ਕੌਰ ਮੁੰਦਰਾ ਇਹ ਵਕਾਰੀ ਸਨਮਾਨ ਪ੍ਰਾਪਤ ਕਰਨ ਵਾਲੀ ਇਕੋ ਇਕ ਪੰਜਾਬੀ ਵਿਦਿਆਰਥਣ ਹੈ | ਇਸ ਤੋਂ ਪਹਿਲਾਂ ਤਨਵੀਰ ਨੇ ਤਾਇਵਾਨ ਦੇ ਅੰਤਰਰਾਸ਼ਟਰੀ ਸਾਇੰਸ ਮੁਕਾਬਲਿਆਂ 'ਚ ਧਰਤੀ ਤੇ ਵਾਤਾਵਰਨ ਵਿਗਿਆਨ ਸ਼੍ਰੇਣੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਇਨ੍ਹਾਂ ਮੁਕਾਬਲਿਆਂ 'ਚ 30 ਦੇਸ਼ਾਂ ਦੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਪਿਓ-ਪੁੱਤ ਸਮੇਤ 4 ਨੂੰ ਨਕਲੀ ਦਵਾਈਆਂ ਬਣਾਉਣ ਦੇ ਦੋਸ਼ 'ਚ ਲੰਮੀ ਜੇਲ੍ਹ ਅਗਲੀ ਖ਼ਬਰ ਕੈਨੇਡਾ 'ਚ ਫੀਫਾ ਮੈਚ ਲਈ ਕੋਈ ਵਿਸ਼ੇਸ਼ ਵੀਜ਼ਾ ਕੈਟਾਗਰੀ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।