24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸ਼ਿਕਾਗੋ ਵਿਖੇ ਅਮਿੱਟ ਛਾਪ ਛੱਡ ਗਿਆ ਵੋਮੈਨ ਸਪੋਰਟਸ ਗਰੁੱਪ ਦਾ ਸਮਾਗਮ

ਅਜੀਤ ਡੈਸਕ 13-02-2026
ਸ਼ਿਕਾਗੋ,12 ਫਰਵਰੀ (ਕੇਵਲ ਗੁਰਾਇਆ)-ਇੱਥੇ ਸਵੇਰਾ ਵੋਮੈਨ ਸਪੋਰਟਸ ਗਰੁੱਪ ਵਲੋਂ ਲੋਹੜੀ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਮੰੂਗਫਲੀ ਰਿਉੜੀਆਂ ਤੇ ਗੱਚਕ ਦੇ ਨਾਲ-ਨਾਲ ਸਕਿੱਟਾਂ, ਗੀਤਾਂ ਨਾਲ ਪੋ੍ਰਗਰਾਮ ਨੂੰ ਚਾਰ ਚੰਨ ਲਗਾਏ ਗਏ | ਦੇਰ ਰਾਤ ਤਕ ਚੱਲੇ ਇਸ ਪੋ੍ਰਗਰਾਮ ਵਿਚ ਰੈਵਇੰਦਰ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿਚ ਅਨੇਕਾਂ ਪੇਸ਼ਕਾਰੀਆਂ ਕਰਕੇ ਰੰਗ ਬੰਨਿ੍ਹਆ | ਸਥਾਨਕ ਪੰਜਾਬਣਾਂ ਵਲੋਂ ਤਿਆਰ ਗਿੱਧਾ ਅਤੇ ਪੰਜਾਬੀ ਨਾਟਕ ਪ੍ਰਭਾਵਸ਼ਾਲੀ ਸੀ | ਮੁੱਖ ਪ੍ਰਬੰਧਕ ਜਸਵੀਰ ਕੌਰ ਮਾਨ ਨੇ ਦੱਸਿਆ ਕਿ ਜਿੱਥੇ ਅਸੀਂ ਨਵਜੰਮੇ ਲੜਕਿਆਂ ਦੀ ਲੋਹੜੀ ਪਾਉਂਦੇ ਹਾਂ, ਅਗਲੇ ਵਰ੍ਹੇ ਤੋਂ ਅਸੀਂ ਲੜਕੀਆਂ ਦੀ ਲੋਹੜੀ ਵੀ ਮਨਾਵਾਂਗੇ | ਇਸ ਮੌਕੇ ਕ੍ਰਿਪਾਲ ਲਾਲੀ, ਸੁਖਬੀਰ ਢਿੱਲੋਂ, ਡਿੰਪੀ ਕੌਰ, ਮਨਜਿੰਦਰ ਬਰਾੜ, ਨਿੱਕੀ ਸੇਖੋਂ, ਬਲਜੀਤ ਅਟਵਾਲ, ਰਿੰਪਲ ਡੋਗਰਾ, ਕੁਲਵੰਤ ਪਰਮਾਰ, ਰਾਜਵਿੰਦਰ ਕੌਰ, ਪੰਮੀ ਵੋਹਰਾ, ਸੁਖਦੀਪ ਵਾਲੀਆ, ਨਰਿੰਦਰ ਕੌਰ, ਰਸ਼ ਪ੍ਰੀਤ ਕੌਰ, ਰਾਜਿੰਦਰ ਬੀਰ ਸਿੰਘ ਮਾਗੋ, ਜੈ ਰਾਮ ਸਿੰਘ ਵਰਿੰਦਰ ਸਿੰਘ ਪਰਮਾਰ, ਉਂਕਾਰ ਸਿੰਘ ਸੰਘਾ ਤੇ ਹੋਰ ਹਾਜ਼ਰ ਸਨ | ਮੰਚ ਸੰਚਾਲਨ ਗੁਰਲੀਨ ਕੌਰ ਨੇ ਕੀਤਾ |
ਪਿਛਲੀ ਖ਼ਬਰ ਸ੍ਰੀਲੰਕਾ ਨੇ ਓਮਾਨ ਨੂੰ 105 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰਲ ਕਲੱਬ ਯੂ.ਕੇ. ਵਲੋਂ ਹੋਲਾ ਮਹੱਲਾ ਟੂਰਨਾਮੈਂਟ 3 ਮਾਰਚ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।