24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸ੍ਰੀਲੰਕਾ ਨੇ ਓਮਾਨ ਨੂੰ 105 ਦੌੜਾਂ ਨਾਲ ਹਰਾਇਆ <br/>

ਅਜੀਤ ਡੈਸਕ 13-02-2026

ਪੱਲੇਕੇਲੇ (ਸ੍ਰੀਲੰਕਾ), 12 ਫਰਵਰੀ (ਏਜੰਸੀ)-ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਵਿਚ ਆਪਣਾ ਲਗਾਤਾਰ ਦੂਜਾ ਮੈਚ ਜਿੱਤਿਆ ਹੈ | ਟੀਮ ਨੇ ਵੀਰਵਾਰ ਦੇ ਸ਼ੁਰੂਆਤੀ ਮੈਚ ਵਿਚ ਓਮਾਨ ਨੂੰ 105 ਦੌੜਾਂ ਨਾਲ ਹਰਾਇਆ | ਇਹ ਟੀ-20 ਅੰਤਰਰਾਸ਼ਟਰੀ ਵਿਚ ਦੌੜਾਂ ਦੇ ਮਾਮਲੇ ਵਿਚ ਸ਼੍ਰੀਲੰਕਾ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ | ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਹੋਏ ਇਸ ਗਰੁੱਪ ਬੀ ਮੈਚ ਵਿਚ, ਓਮਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਸ਼੍ਰੀਲੰਕਾ ਨੇ 20 ਓਵਰਾਂ ਵਿਚ 5 ਵਿਕਟਾਂ 'ਤੇ 225 ਦੌੜਾਂ ਬਣਾਈਆਂ | ਜਵਾਬ ਵਿਚ, ਓਮਾਨ 20 ਓਵਰਾਂ ਵਿਚ 9 ਵਿਕਟਾਂ 'ਤੇ 120 ਦੌੜਾਂ ਹੀ ਬਣਾ ਸਕਿਆ | ਮੁਹੰਮਦ ਨਦੀਮ ਨੇ 53 ਦੌੜਾਂ ਬਣਾਈਆਂ | ਦੁਸ਼ਮੰਥਾ ਚਮੀਰਾ ਅਤੇ ਮਹੇਸ਼ ਥੀਕਸ਼ਾਨਾ ਨੇ ਦੋ-ਦੋ ਵਿਕਟਾਂ ਲਈਆਂ | ਪਵਨ ਰਤਨਾਇਕੇ ਨੇ 28 ਗੇਂਦਾਂ 'ਤੇ 60 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ |

ਪਿਛਲੀ ਖ਼ਬਰ ਬਿਊਮੌਂਟ ਬੱਚਿਆਂ ਦੀ ਯਾਦ 'ਚ ਗਲੇਨੇਲਗ ਬੀਚ 'ਤੇ ਸਮਾਰਕ ਬਣਾਉਣ ਦੀ ਮੰਗ ਅਗਲੀ ਖ਼ਬਰ ਸ਼ਿਕਾਗੋ ਵਿਖੇ ਅਮਿੱਟ ਛਾਪ ਛੱਡ ਗਿਆ ਵੋਮੈਨ ਸਪੋਰਟਸ ਗਰੁੱਪ ਦਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।