18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਿਟੀ ਕੌਂਸਲ ਚੋਣਾਂ ਲਈ ਕੰਜਰਵੇਟਿਵ ਪਾਰਟੀ ਆਫ ਸਰੀ ਵੱਲੋਂ ਆਪਣੇ 6 ਉਮੀਦਵਾਰਾਂ ਦਾ ਐਲਾਨ <br/>

ਅਜੀਤ ਡੈਸਕ 15-02-2026
ਸਰੀ, 14 ਫਰਵਰੀ (ਸੰਦੀਪ ਸਿੰਘ ਧੰਜੂ)-ਆਗਾਮੀ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਲਈ ਕੰਜਰਵੇਟਿਵ ਪਾਰਟੀ ਆਫ਼ ਸਰੀ ਵੱਲੋਂ ਆਪਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ | ਪਾਇਲ ਬਿਜਨਸਮੈਨ ਸੈਂਟਰ ਦੇ ਐਮਪ੍ਰੈਸ ਬੈਂਕੁਇਟ ਹਾਲ 'ਚ ਰੱਖੇ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦÏਰਾਨ ਇਨ੍ਹਾਂ ਉਮੀਦਵਾਰਾਂ ਦਾ ਐਲਾਨ ਕੇਰੀ ਲਿਨ ਫਾਇਾਡਲੇ ਵੱਲੋਂ ਕੀਤਾ ਗਿਆ | ਇਨ੍ਹਾਂ ਉਮੀਦਵਾਰਾਂ 'ਚ ਰਸਿੰਦਰ ਕੌਰ ਰੰਮੀ, ਚੇਨਈ ਕਲੋਕ, ਲੀਟਾ ਕਾਬਲ, ਹÏਲੀ ਵਰਚੇਰੇ, ਜਿਆਂ ਯੂ ਤੇ ਰਿਕੀ ਬਾਜਵਾ ਸ਼ਾਮਿਲ ਹਨ | ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਹਾਜ਼ਰ ਲੋਕਾਂ ਨਾਲ ਇਨ੍ਹਾਂ ਦੀ ਜਾਣ-ਪਛਾਣ ਦÏਰਾਨ ਇਕੱਤਰ ਲੋਕਾਂ ਵੱਲੋਂ ਤਾੜੀਆਂ ਨਾਲ ਪੂਰੀ ਗਰਮਜੋਸ਼ੀ 'ਚ ਸੁਆਗਤ ਕੀਤਾ ਗਿਆ | ਇਨਾਂ ਉਮੀਦਵਾਰਾਂ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਕਿ ਇਨ੍ਹਾਂ ਚੋਣਾਂ ਲਈ ਉਹਨਾਂ ਦਾ ਦਿ੍ਸ਼ਟੀਕੋਣ ਪੇਸ਼ੇਵਰ ਰਾਜਨੀਤੀ ਨਾ ਹੋ ਕੇ ਜਬਰੀ ਵਸੂਲੀ, ਸੜਕ ਸੁਰੱਖਿਆ ਤੇ ਲੋਕਾਂ 'ਤੇ ਟੈਕਸ ਘਟਾਉਣ ਵਰਗੇ ਸਥਾਨਕ ਗੰਭੀਰ ਮੁੱਦਿਆਂ ਨੂੰ ਉਭਾਰਨਾ ਹੋਵੇਗਾ | ਪਾਰਟੀ ਬੁਲਾਰੇ ਨੇ ਦੱਸਿਆ ਕਿ ਇਨਾਂ 6 ਉਮੀਦਵਾਰਾਂ ਤੋਂ ਬਾਅਦ ਬਾਕੀ 2 ਉਮੀਦਵਾਰਾਂ ਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਦੇ ਨਾਵਾਂ ਦਾ ਐਲਾਨ ਆਉਂਦੇ ਦਿਨਾਂ 'ਚ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਇਸੇ ਸਾਲ ਦੇ ਅਕਤੂਬਰ ਮਹੀਨੇ 'ਚ ਹੋਣ ਜਾ ਰਹੀਆਂ ਹਨ |

ਪਿਛਲੀ ਖ਼ਬਰ ਪ੍ਰੋ. ਭੁੱਲਰ ਦੀ ਰਿਹਾਈ ਅਪੀਲ ਰੱਦ ਕਰਨ ਦੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ. ਕੇ. ਵੱਲੋਂ ਨਿੰਦਾ <br/> ਅਗਲੀ ਖ਼ਬਰ ਕੈਨੇਡਾ 'ਚ ਬਠਿੰਡਾ ਜ਼ਿਲ੍ਹੇ ਦੀ ਅਰਸ਼ਦੀਪ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।