12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੋਟ ਬਣਿਆ ਸੂਟਕੇਸ! ਬੈਗ ਫੀਸ ਤੋਂ ਬਚਣ ਲਈ ਯਾਤਰੀ ਨੇ ਲਾਇਆ ਨਵਾਂ ਜੁਗਾੜ

ਅਜੀਤ ਡੈਸਕ 13-04-2026
ਲੈਸਟਰ (ਇੰਗਲੈਂਡ), 12 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਹਵਾਈ ਯਾਤਰਾ ਦÏਰਾਨ ਵਧ ਰਹੀਆਂ ਸਮਾਨ ਲਿਜਾਣ ਦੀਆਂ ਵੱਖ-ਵੱਖ ਫ਼ੀਸਾਂ ਤੋਂ ਤੰਗ ਆ ਕੇ ਇਕ ਯਾਤਰੀ ਨੇ ਐਸਾ ਨਵਾਂ ਜੁਗਾੜ ਲੱਭਿਆ ਕਿ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ¢ ਇੰਗਲੈਡ ਦੇ ਗੈਟਵਿਕ ਹਵਾਈ ਅੱਡੇ ਤੋਂ ਡਬਲਿਨ ਜਾਣ ਵਾਲੇ ਇਸ ਯਾਤਰੀ ਨੇ 16 ਜੇਬਾਂ ਵਾਲਾ ਖ਼ਾਸ ਲੰਮਾ ਕੋਟ ਪਹਿਨ ਕੇ ਹਫ਼ਤੇ ਭਰ ਦੇ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਆਪਣੇ ਨਾਲ ਲਿਜਾ ਲਿਆ ਅਤੇ ਇਸ ਲਈ ਉਸ ਨੂੰ ਵੱਖਰੇ ਤÏਰ ਤੇ ਕੋਈ ਬੈਗ ਦੀ ਰਕਮ (ਫੀਸ) ਨਹੀਂ ਦੇਣੀ ਪਈ¢ ਮਿਲੀ ਜਾਣਕਾਰੀ ਅਨੁਸਾਰ ਇਸ ਯਾਤਰੀ ਨੇ ਪਹਿਲਾਂ ਪਤਾ ਕੀਤਾ ਕਿ ਗਰਮੀ ਦੇ ਮÏਸਮ ਵਿੱਚ ਸਪੇਨ ਦੇ ਐਲਿਕਾਂਟੇ ਜਾਣ ਵਾਲੀ ਇਕ ਉਡਾਣ ਵਿੱਚ ਉੱਪਰਲੇ ਸਮਾਨ ਰੱਖਣ ਵਾਲੇ ਖਾਨੇ ਲਈ ਇੱਕ ਬੈਗ ਚੜ੍ਹਾਉਣ ਦਾ ਖ਼ਰਚਾ 36 ਪÏਾਡ 50 ਪੈਂਸ ਤੱਕ ਬਣਦਾ ਹੈ, ਜੋ ਅੱਗੇ ਹੋਰ ਵੀ ਵੱਧ ਸਕਦਾ ਹੈ¢ ਚਾਰ ਮੈਂਬਰੀ ਪਰਿਵਾਰ ਲਈ ਇਹ ਖ਼ਰਚਾ 146 ਪÏਾਡ ਤੱਕ ਪਹੁੰਚ ਜਾਂਦਾ ਹੈ¢ ਇਹੀ ਸੋਚ ਕੇ ਉਸ ਨੇ ਬੈਗ ਦੀ ਥਾਂ ਆਪਣੇ ਸਰੀਰ ਨੂੰ ਹੀ 'ਚੱਲਦਾ-ਫਿਰਦਾ ਸਮਾਨਘਰ' ਬਣਾ ਲਿਆ ਤੇ ਲੰਬੇ ਕੋਟ 'ਚ ਸਾਰਾ ਸਮਾਨ ਪਾ ਲਿਆ |
ਪਿਛਲੀ ਖ਼ਬਰ ਸਿੱਖ ਵਿਰਾਸਤੀ ਮਹੀਨੇ ਸਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਇੰਗਲੈਂਡ ਦੇ ਅਸਮਾਨਾਂ 'ਚ ਮੁੜ ਉਡਣਗੇ ਸੋਨੇਲੇ ਬਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।