12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਿੱਖ ਵਿਰਾਸਤੀ ਮਹੀਨੇ ਸਬੰਧੀ ਸਮਾਗਮ ਕਰਵਾਇਆ

ਅਜੀਤ ਡੈਸਕ 13-04-2026
ਟੋਰਾਂਟੋ, 12 ਅਪ੍ਰੈਲ(ਹਰਜੀਤ ਸਿੰਘ ਬਾਜਵਾ)-ਓਾਟਾਰੀਓ ਗੁਰਦੁਆਰਾ ਕਮੇਟੀ ਤੇ ਹਰਪ੍ਰੀਤ ਸਿੰਘ ਹੰਸਰਾ ਵੱਲੋਂ ਬਰੈਂਪਟਨ ਸਿਟੀ ਕੌਂਸਲ ਦੇ ਸਹਿਯੋਗ ਨਾਲ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਂਦਿਆਂ ਬਰੈਂਪਟਨ ਸਿਟੀ ਦੇ ਗਰਾਊਾਡ ਵਿਖੇ ਸਮਾਗਮ ਕਰਵਾਇਆ ਗਿਆ ਤੇ ਝੰਡਾ ਝੜਾਉਣ ਦੀ ਰਸਮ ਅਦਾ ਕੀਤੀ ਗਈ | ਜਿੱਥੇ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਅਪ੍ਰੈਲ ਮਹੀਨਾ ਸਿੱਖਾਂ ਲਈ ਧਾਰਮਿਕ ਅਤੇ ਸਮਾਜਿਕ ਮਹੱਤਤਾ ਰੱਖਣ ਵਾਲਾ ਮਹੀਨਾ ਕਿਹਾ ਜਾ ਸਕਦਾ ਹੈ | ਇਸ ਮਹੀਨੇ ਜਿੱਥੇ ਫ਼ਸਲਾਂ ਦੀ ਸਾਂਭ ਸੰਭਾਲ ਤੋਂ ਮਗਰੋਂ ਵਿਸਾਖੀ ਦੇ ਜਸ਼ਨ ਮਨਾਏ ਜਾਂਦੇ ਹਨ ਉੱਥੇ ਹੀ ਇਸ ਮਹੀਨੇ ਖ਼ਾਲਸਾ ਪੰਥ ਦੀ ਸਥਾਪਨਾ ਹੋਣ ਨਾਲ ਇਸ ਮਹੀਨੇ ਦੀ ਮਹਾਨਤਾ ਹੋਰ ਵੀ ਵਧੇਰੇ ਹੋ ਜਾਂਦੀ ਹੈ | ਬੁਲਾਰਿਆਂ ਨੇ ਇਸ ਮÏਕੇ ਬਰੈਂਪਟਨ ਸਿਟੀ ਦਾ ਵੀ ਧੰਨਵਾਦ ਕੀਤਾ | ਜਿਨ੍ਹਾਂ ਨੇ ਇਸ ਮਹੀਨੇ ਨੂੰ ਸਿੱਖ ਹੈਰੀਟੇਜ਼ ਮੱਥ (ਸਿੱਖ ਵਿਰਾਸਤੀ ਮਹੀਨੇ) ਵਜੋਂ ਮਾਨਤਾ ਦਿੱਤੀ ਹੈ | ਇਸ ਮÏਕੇ ਕਨੇਡਾ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਰਹੇ ਗੁਰਬਖਸ਼ ਸਿੰਘ ਮੱਲ੍ਹੀ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਵਿਧਾਇਕ ਅਮਰਜੋਤ ਸਿੰਘ ਸੰਧੂ, ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਨਵਜੀਤ ਕÏਰ ਬਰਾੜ, ਪÏਲ ਵਸਾਂਟੇ, ਰÏਡ ਪÏਵਰ, ਸਿੱਖ ਮੋਟਰ ਸਾਈਕਲ ਕਲੱਬ ਦੇ ਮੈਂਬਰ, ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਸਿੱਖ ਹੈਰੀਟੇਜ ਸੈਲੀਬ੍ਰੇਸ਼ਨ ਕਮੇਟੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਮÏਜੂਦ ਸਨ¢
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਬਣੇਗਾ ਕਮਿਊਨਿਟੀ ਹਾਲ- ਵਿਧਾਇਕ ਘੁੰਮਣ ਅਗਲੀ ਖ਼ਬਰ ਕੋਟ ਬਣਿਆ ਸੂਟਕੇਸ! ਬੈਗ ਫੀਸ ਤੋਂ ਬਚਣ ਲਈ ਯਾਤਰੀ ਨੇ ਲਾਇਆ ਨਵਾਂ ਜੁਗਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।