12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਬਣੇਗਾ ਕਮਿਊਨਿਟੀ ਹਾਲ- ਵਿਧਾਇਕ ਘੁੰਮਣ

ਅਜੀਤ ਡੈਸਕ 13-04-2026

ਤਲਵਾੜਾ, 12 ਅਪ੍ਰੈਲ (ਮਨੀਸ਼ਾ ਮਹਿਤਾ)-ਤਲਵਾੜਾ ਦੇ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਮੰਦਰ ਦੇ ਨਜ਼ਦੀਕ ਨਗਰ ਪੰਚਾਇਤ ਤਲਵਾੜਾ ਵਲੋਂ 35 ਲੱਖ ਰੁਪਏ ਦੀ ਲਾਗਤ ਨਾਲ ਇੱਕ ਸ਼ਾਨਦਾਰ ਕਮਿਊਨਿਟੀ ਹਾਲ ਦਾ ਨਿਰਮਾਣ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਪ੍ਰਧਾਨ ਆਸ਼ੂ ਅਰੋੜਾ ਦੀ ਯੋਗ ਰਹਿਨੁਮਾਈ ਹੇਠ ਸਾਰੇ ਹੀ ਵਾਰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਭਗਵਾਨ ਸ੍ਰੀ ਬਾਲਮੀਕੀ ਮੰਦਰ ਦੇ ਸਮੂਹ ਪ੍ਰਬੰਧਕਾਂ ਵਲੋਂ ਵਿਧਾਇਕ ਘੁੰਮਣ ਦਾ ਫੁਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਸ਼ ਕੁਮਾਰ ਆਸ਼ੂ ਅਰੋੜਾ, ਐਮ ਸੀ. ਜੋਗਿੰਦਰ ਪਾਲ ਛਿੰਦਾ, ਐੱਮ. ਸੀ. ਪਿ੍ੰਸ, ਐੱਮ. ਸੀ. ਪ੍ਰਦੀਪ ਸਰਫੀ, ਐੱਮ. ਸੀ. ਕਲਾਵਤੀ ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਇੰਜ. ਅਮਰਪਾਲ ਸਿੰਘ ਜੌਹਰ, ਸ਼ੇਖਰ ਪ੍ਰਧਾਨ ਸ੍ਰੀ ਵਾਲਮੀਕਿ ਸਭਾ, ਰਾਜ ਕੁਮਾਰ, ਅਮਿਤ ਵਰਮਾ, ਸ਼ਿਵਮ ਤਲੂਜਾ, ਜਰਨੈਲ ਸਿੰਘ, ਸੈਕਟਰੀ ਸੁਰਿੰਦਰ, ਵਿਕਰਾਂਤ ਯੋਤੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜਿੰਪਾ ਦੀ ਅਗਵਾਈ 'ਚ ਭਾਜਪਾ ਆਗੂ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਸਿੱਖ ਵਿਰਾਸਤੀ ਮਹੀਨੇ ਸਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।