22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਇਮਰਾਨ ਖਾਨ ਦੀਆਂ ਅੱਖਾਂ ਦੀ ਹੋਈ ਚੌਥੀ ਸਰਜਰੀ <br/>

ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀ.ਟੀ.ਆਈ. ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਦੀ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀ.ਆਈ.ਐਮ.ਐਸ.) ਵਿਖੇ ਅੱਖਾਂ ਦੀ ਸਰਜਰੀ ਹੋਈ | ਹਸਪਤਾਲ ਦੇ ਬੁਲਾਰੇ ਅਨੁਸਾਰ ਉਨ੍ਹਾਂ ਨੂੰ ਚੌਥਾ ਇੰਟਰਾਵਿਟਰੀਅਲ ਐਂਟੀ-ਵੀ. ਈ. ਜੀ. ਐੱਫ. ਟੀਕਾ ਲਗਾਇਆ ਗਿਆ | ਇਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਸਵੇਰੇ ਪਿਮਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਇਮਰਾਨ ਖਾਨ ਕੁਝ ਸਮੇਂ ਤੋਂ ਅੱਖਾਂ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ | ਇਮਰਾਨ ਨੂੰ 28 ਅਪ੍ਰੈਲ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ | ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਐਲਾਨੀ ਤੇ ਓਪਰੇਟਿੰਗ ਥੀਏਟਰ 'ਚ ਜ਼ਰੂਰੀ ਪ੍ਰਕਿਰਿਆਵਾਂ ਤੋਂ ਬਾਅਦ ਉਨ੍ਹਾਂ ਨੂੰ ਚੌਥਾ ਟੀਕਾ ਲਗਾਇਆ ਗਿਆ | ਇਮਰਾਨ ਦੀ ਸੱਜੀ ਅੱਖ 'ਚ ਸੈਂਟਰਲ ਰੈਟਿਨਲ ਵੇਨ ਆਕਿਊਪੇਸ਼ਨ ਨਾਮਕ ਬਿਮਾਰੀ ਹੈ, ਜਿਸ ਦਾ ਪਤਾ ਇਸ ਸਾਲ ਜਨਵਰੀ ਦੇ ਅਖ਼ੀਰ 'ਚ ਲੱਗਿਆ | ਪੀ.ਟੀ.ਆਈ. ਦੇ ਚੇਅਰਮੈਨ ਬਰਿਸਟਰ ਗੌਹਰ ਅਲੀ ਖਾਨ ਨੇ ਕਿਹਾ ਕਿ ਬੁਸ਼ਰਾ ਬੀਬੀ ਦੀ ਵੀ 17 ਅਪ੍ਰੈਲ ਨੂੰ ਰਾਵਲਪਿੰਡੀ ਦੇ ਹਸਪਤਾਲ 'ਚ ਅੱਖਾਂ ਦੀ ਸਰਜਰੀ ਹੋਈ ਸੀ | ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸ਼ਿਫਾ ਇੰਟਰਨੈਸ਼ਨਲ ਹਸਪਤਾਲ 'ਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਉਹ ਆਪਣੇ ਨਿੱਜੀ ਡਾਕਟਰਾਂ ਤੇ ਪਰਿਵਾਰ ਦੀ ਨਿਗਰਾਨੀ ਹੇਠ ਇਲਾਜ ਕਰਵਾ ਸਕਣ | ਇਹ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ ਤੇ ਪਾਰਟੀ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੀ ਹੈ |

ਪਿਛਲੀ ਖ਼ਬਰ ਏ.ਟੀ.ਐਫ. ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਏਅਰਲਾਈਨਾਂ, ਸਰਕਾਰ ਤੋਂ ਮੰਗੀ ਤਤਕਾਲ ਰਾਹਤ <br/> ਅਗਲੀ ਖ਼ਬਰ ਇਟਲੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।