ਵਾਸ਼ਿੰਗਟਨ, 28 ਅਪ੍ਰੈਲ (ਪੀ.ਟੀ.ਆਈ.)-ਅਮਰੀਕੀ ਕਾਂਗਰਸ 'ਚ ਇਕ ਦੋ-ਪੱਖੀ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿਚ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ 100 ਫੁੱਟ ਦਾ ਬਫਰ ਜ਼ੋਨ ਬਣਾਉਣ ਦਾ ਪ੍ਰਸਤਾਵ ਹੈ | ਜਿਸ 'ਚ ਮੰਦਰਾਂ ਅਤੇ ਗੁਰਦੁਆਰਿਆਂ ਸਮੇਤ ਹੋਰ ਅਜਿਹੇ ਖੇਤਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਡਰਾਉਣ-ਧਮਕਾਉਣ ਨੂੰ ਸੰਘੀ ਅਪਰਾਧ ਵਜੋਂ ਨਾਮਜ਼ਦ ਕੀਤਾ ਗਿਆ ਹੈ | ਨਿਊਯਾਰਕ ਤੋਂ ਡੈਮੋਕ੍ਰੇਟਿਕ ਕਾਂਗਰਸਮੈਨ ਟੌਮ ਸੂਜ਼ੀ ਤੇ ਓਹੀਓ ਤੋਂ ਰਿਪਬਲਿਕਨ ਕਾਂਗਰਸਮੈਨ ਮੈਕਸ ਮਿਲਰ ਨੇ ਬਿੱਲ ਪੇਸ਼ ਕੀਤਾ ਹੈ, ਜਿਸਨੂੰ 'ਸਿਕਿਓਰਿੰਗ ਰਿਲੀਜੀਅਸ ਅਸੈਂਬਲੀ ਐਂਡ ਰਿਲੀਜੀਅਸ ਐਸਟੈਬਲਿਸ਼ਮੈਂਟਸ ਫਰਾਮ ਡਿਸਪਰਸ਼ਨ' (ਸੈਕਰਡ) ਐਕਟ ਵਜੋਂ ਜਾਣਿਆ ਜਾਂਦਾ ਹੈ | ਇਸ ਬਿੱਲ ਦਾ ਉਦੇਸ਼ ਪੂਜਾ ਸਥਾਨ ਦੇ 100 ਫੁੱਟ ਦੇ ਘੇਰੇ 'ਚ ਧਾਰਮਿਕ ਪੂਜਾ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਜਾਣਬੁੱਝ ਕੇ ਡਰਾਉਣਾ, ਰੁਕਾਵਟ ਪਾਉਣਾ ਜਾਂ ਪਰੇਸ਼ਾਨ ਕਰਨਾ ਇਕ ਸੰਘੀ ਅਪਰਾਧ ਬਣਾਉਣਾ ਹੈ | ਜ਼ਿਕਰਯੋਗ ਹੈ ਕਿ ਇਸ ਐਕਟ ਨੂੰ ਐਂਟੀ-ਡੈਫੇਮੇਸ਼ਨ ਲੀਗ , ਅਮੈਰੀਕਨ ਯਹੂਦੀ ਕਮੇਟੀ , ਯੂਨੀਅਨ ਆਫ ਆਰਥੋਡਾਕਸ ਯਹੂਦੀ ਕੌਂਗਰੀਗੇਸ਼ਨਜ਼ ਆਫ ਅਮਰੀਕਾ, ਹਦਾਸਾਹ, ਤੇ ਇਸਲਾਮਿਕ ਸੋਸਾਇਟੀ ਆਫ ਨੌਰਥ ਅਮਰੀਕਾ ਦਾ ਸਮਰਥਨ ਪ੍ਰਾਪਤ ਹੋਇਆ ਹੈ | ਹਿੰਦੂ ਅਮਰੀਕਨ ਫਾਊਾਡੇਸ਼ਨ, ਯਹੂਦੀ ਫੈਡਰੇਸ਼ਨਜ਼ ਆਫ ਨÏਰਥ ਅਮਰੀਕਾ, ਫੈਡਰੇਸ਼ਨ ਆਫ ਨਿਊਯਾਰਕ, ਹੋਲੋਕਾਸਟ ਮੈਮੋਰੀਅਲ ਐਂਡ ਟÏਲਰੈਂਸ ਸੈਂਟਰ ਆਫ ਨਾਸਾਓ ਕਾਉਂਟੀ, ਅਗੁਦਾਥ ਇਜ਼ਰਾਈਲ ਆਫ ਅਮਰੀਕਾ ਤੇ ਯੂਨਾਈਟਿਡ ਸਿੱਖਸ ਨੇ ਵੀ ਇਸ ਕਾਨੂੰਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ |