17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਕਾਟਿਸ਼ ਪਾਰਲੀਮੈਂਟ ਲਈ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ

ਅਜੀਤ ਡੈਸਕ 15-05-2026
ਗਲਾਸਗੋ, 14 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਿਸ਼ ਸੰਸਦ ਦੀਆਂ ਚੋਣਾਂ ਤੋਂ ਬਾਅਦ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ ਅਧਿਕਾਰਤ ਤੌਰ 'ਤੇ ਸਕਾਟਿਸ਼ ਸੰਸਦ ਲਈ ਸਹੁੰ ਚੁੱਕੀ | ਕੁੱਲ 129 ਸੰਸਦ ਮੈਬਰਾਂ ਵਿਚੋਂ 64 ਨੇ ਪਹਿਲੀ ਵਾਰ ਸੰਸਦ ਮੈਂਬਰ ਬਣਨ 'ਤੇ ਸਹੁੰ ਚੁੱਕੀ | ਮੈਬਰਾਂ ਨੇ ਸਕਾਟਲੈਂਡ ਤੇ ਰਾਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਧੀ | ਇਹ ਬਿਆਨ ਸਕਾਟਸ, ਗੇਲਿਕ, ਹਿੰਦੀ, ਪੋਲਿਸ਼, ਮੈਂਡਰਿਨ ਤੇ ਫ੍ਰੈਂਚ ਸਮੇਤ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤੇ ਗਏ | ਮੁੱਖ ਨੇਤਾਵਾਂ ਵਿਚ ਸਕਾਟਿਸ਼ ਨੈਸ਼ਨਲ ਪਾਰਟੀ ਪ੍ਰਧਾਨ ਜੌਹਨ ਸਵਿੰਨੀ, ਲੇਬਰ ਪਾਰਟੀ ਪ੍ਰਧਾਨ ਅਨਸ ਸਰਵਰ, ਰਿਫÏਰਮ ਯੂ.ਕੇ. ਪ੍ਰਧਾਨ ਮੈਲਕਮ ਅਫੌਰਮ, ਟੌਰੀ ਪਾਰਟੀ ਪ੍ਰਧਾਨ ਰਸਲ ਫਿੰਡਲੇਅ, ਲਿਬਰਲ ਡੈਮੋਕ੍ਰੇਟਿਕ ਪ੍ਰਧਾਨ ਅਲੈਕਸ ਕੋਲ ਹਮਿਲਟਨ ਤੇ ਭਾਰਤੀ ਵਿਦਿਆਰਥੀ ਕਿਊ ਮਨੀਵਾਨਨ ਨੇ ਵੀ ਸਹੁੰ ਚੁੱਕੀ | ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਇਕ ਨਵੇਂ ਪ੍ਰੀਜ਼ਾਈਡਿੰਗ ਅਫਸਰ ਦੀ ਚੋਣ ਕਰਨਗੇ | ਭਾਰਤ ਵਿਚ ਇਸ ਨੂੰ ਸੰਸਦ ਦਾ ਸਪੀਕਰ ਕਿਹਾ ਜਾਂਦਾ ਹੈ | ਪ੍ਰੀਜ਼ਾਈਡਿੰਗ ਅਫਸਰ ਸੰਸਦ ਵਿਚ ਬਹਿਸਾਂ ਦੀ ਪ੍ਰਧਾਨਗੀ ਕਰਦਾ ਹੈ, ਬਹਿਸਾਂ ਵਿਚ ਬੁਲਾਰਿਆਂ ਦੀ ਚੋਣ ਕਰਦਾ ਹੈ ਅਤੇ ਦੇਸ਼ ਤੇ ਵਿਦੇਸ਼ ਵਿੱਚ ਸੰਸਦ ਦੀ ਨੁਮਾਇੰਦਗੀ ਕਰਦਾ ਹੈ¢ ਪ੍ਰੀਜਾਈਡਿੰਗ ਅਫਸਰ ਨੂੰ ਨਿਰਪੱਖ ਅਹੁਦਾ ਸੰਭਾਲਣ ਲਈ ਆਪਣੀ ਪਾਰਟੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪੈਂਦਾ ਹੈ | ਪਿ੍ਜ਼ਾਈਡਿੰਗ ਅਫਸਰ ਵਜੋਂ ਸਾਬਕਾ ਗ੍ਰੀਨ ਪਾਰਟੀ ਦੇ ਸੰਸਦ ਮੈਂਬਰ ਐਲੀਸਨ ਜੌਹਨਸਟੋਨ ਦੀ ਜਗ੍ਹਾ ਲੈਣ ਲਈ ਚਾਰ ਉਮੀਦਵਾਰ ਦੌੜ ਵਿਚ ਹਨ, ਜਿਨ੍ਹਾਂ ਵਿਚ ਲਿਬਰਲ ਡੈਮੋਕਰੇਟ ਦੇ ਲੀਅਮ ਮੈਕਆਰਥਰ, ਜਿਸਨੇ ਪਿਛਲੀ ਸੰਸਦ ਵਿਚ ਇਸ ਭੂਮਿਕਾ ਵਿਚ ਡਿਪਟੀ ਵਜੋਂ ਸੇਵਾ ਨਿਭਾਈ ਸੀ ਤੇ ਨਾਲ ਹੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਕੈਨੀ ਕਗਿਬਸਨ, ਸਟੂਅਰਟ ਮੈਕਮਿਲਨ ਤੇ ਕਲੇਅਰ ਹਾਘੀ ਦÏੜ ਵਿਚ ਸ਼ਾਮਲ ਹਨ |
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਕਵੀ ਦਰਬਾਰ ਗਿਆਨੀ ਦਿੱਤ ਸਿੰਘ ਅਤੇ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮ... ਅਗਲੀ ਖ਼ਬਰ ਸਾਊਥ ਆਸਟਰੇਲੀਆ ਦੀ ਸੰਸਦ 'ਚ ਵਿਸਾਖੀ ਦੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।