08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲਵਸ਼ਿੰਦਰ ਸਿੰਘ ਡੱਲੇਵਾਲ ਨੇ ਆਪਣੀਆਂ ਗਤੀਵਿਧੀਆਂ ਲਈ ਖੁਦ ਨੂੰ ਜਿਮੇਂਵਾਰ ਦੱਸਿਆ <br/>

ਅਜੀਤ ਡੈਸਕ 19-05-2026
ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਤੇ ਖਾਲਿਸਤਾਨ ਪੱਖੀ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਪ੍ਰੈੱਸ ਬਿਆਨ 'ਚ ਆਖਿਆ ਕਿ ਉਹ ਆਪਣੀਆਂ ਗਤੀਵਿਧੀਆਂ ਦਾ ਖੁਦ ਜਿੰਮੇਵਾਰ ਹੈ | ਇਸ ਵਾਸਤੇ ਭਾਰਤੀ ਏਜੰਸੀਆਂ ਤੇ ਪੰਜਾਬ ਪੁਲਿਸ ਹੋਰਨਾਂ ਨੂੰ ਤੰਗ ਕਰਨਾ ਬੰਦ ਕਰੇ | ਉਹਨਾਂ ਦੱਸਿਆ ਕਿ ਅੰਮਿ੍ਤਸਰ, ਬਠਿੰਡਾ, ਬਰਨਾਲਾ, ਲੁਧਿਆਣਾ, ਪਟਿਆਲਾ ਦੇ ਇਕ ਦਰਜਨ ਤੋਂ ਜਿਆਦਾ ਸਿੱਖਾਂ ਨੂੰ ਬਿਨਾ ਵਜਾਹ ਪੁੱਛਗਿਛ ਦੇ ਬਹਾਨੇ ਪ੍ਰੇਸ਼ਾਨ ਕੀਤਾ ਜਾ ਚੁੱਕਾ ਹੈ ਜਿਹਨਾਂ ਵਿਚ ਕਈ ਸ਼ਹੀਦ ਪਰਿਵਾਰ ਵੀ ਹਨ | ਇਸੇ ਸਿਲਸਲੇ ਵਿਚ ਭਾਈ ਅੰਮਿ੍ਤਪਾਲ ਸਿੰਘ ਜੋਧਪੁਰੀ ਅਤੇ ਪ੍ਰੀਵਾਰ ਨੂੰ ਪੁੱਛਗਿਛ ਬਹਾਨੇ ਤੰਗ ਪ੍ਰੇਸ਼ਾਨ ਕਰਨਾ ਨਿਖੇਧੀਜਨਕ ਵਰਤਾਰਾ ਹੈ, ਭਾਈ ਜੋਧਪੁਰੀ ਨੇ ਬਕਾਇਦਾ ਵੀਡੀਓ ਜਾਰੀ ਕਰਕੇ ਜੋ ਖੁਲਾਸੇ ਕੀਤੇ ਹਨ | ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਪੱਸ਼ਟ ਕੀਤਾ ਉਹ ਪਿਛਲੇ 43 ਸਾਲ ਤੋਂ ਯੂ.ਕੇ. ਵਿਚ ਰਹਿ ਕੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਵਾਸਤੇ ਯਤਨਸ਼ੀਲ ਹੈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ ਇਟਲੀ ਅਗਲੀ ਖ਼ਬਰ 'ਮੈਂ ਪਿੱਛੇ ਨਹੀਂ ਹਟਾਂਗਾ'-ਪ੍ਰਧਾਨ ਮੰਤਰੀ ਕੀਰ ਸਟਾਰਮਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।