08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੰਡਨ ਓਾਟਾਰੀਓ ਵਿਖੇ ਸਜਾਇਆ ਨਗਰ ਕੀਰਤਨ <br/>

ਅਜੀਤ ਡੈਸਕ 19-05-2026
ਲੰਡਨ ਓਾਟਾਰੀਓ, 18 ਮਈ (ਕੰਵਲਜੀਤ ਸਿੰਘ ਕੰਵਲ)-ਖ਼ਾਲਸੇ ਦੇ ਸਾਜਨਾ ਦਿਵਸ ਦੇ ਸਬੰਧ 'ਚ ਲੰਡਨ ਸਿੱਖ ਸੁਸਾਇਟੀ ਓਾਟਾਰੀਓ ਵੱਲੋਂ ਨਗਰ ਕੀਰਤਨ ਇੱਥੋਂ ਦੇ ਵਿਕਟੋਰੀਆ ਪਾਰਕ ਵਿਖੇ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪੰਜ ਨਿਸ਼ਾਨਚੀਆਂ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਜੀ ਦੀ ਸੁਨਿਹਰੀ ਪਾਲਕੀ ਦੀ ਸ਼ਤਰ ਛਾਇਆ 'ਚ ਨਗਰ ਕੀਰਤਨ ਰਵਾਨਾ ਹੋਇਆ | ਇਸ ਮੌਕੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨੀ ਜੱਥਿਆ ਜਿਨ੍ਹਾਂ 'ਚ ਭਾਈ ਅਨੰਤਵੀਰ ਸਿੰਘ, ਭਾਈ ਜਗਜੀਤ ਸਿੰਘ ਬੰਬੀਹਾ ਤੇ ਭਾਈ ਮਨਪ੍ਰੀਤ ਸਿੰਘ ਹੁਰਾ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ | ਸੰਗਤਾਂ ਵੱਲੋਂ ਦਰਜਨਾਂ ਵੱਖ-ਵੱਖ ਲੰਗਰ ਦੇ ਸਟਾਲ ਲਾਏ ਗਏ | ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ | ਇਹ ਚੌਥਾ ਉਪਰਾਲਾ ਸੀ ਜਿਸ 'ਚ ਨੇੜਲੇ ਸ਼ਹਿਰਾਂ ਇੰਗਰਸੋਲ, ਵੁੱਡਸਟਾਕ, ਕਿਚਨਰ ਵਾਟਰਲੂ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਵਿਕਟੋਰੀਆ ਪਾਰਕ ਦੇ ਇਸ ਖੁੱਲੇ ਮੈਦਾਨ 'ਚ ਓਨਟਾਰੀਓ ਪਰੋਵਿਨਸ਼ੀਅਲ ਪੁਲਿਸ, ਜਸਵੰਤ ਸਿੰਘ ਖਾਲੜਾ ਖ਼ਾਲਸਾ ਸਕੂਲ, ਸਿੱਖ ਹੈਰੀਟੇਜ ਮਿਊਜ਼ੀਅਮ, ਸੂਹੇ ਅੱਖਰ ਕਿਤਾਬ ਘਰ ਦੇ ਬੂਥ ਤੇ ਹਰ ਉਮਰ ਦੇ ਗੱਤਕਾ ਗਰੱਪ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਸਿਟੀ ਆਫ ਲੰਡਨ ਓਨਟਾਰੀਓ ਦੇ ਮੇਅਰ ਜੋਸ਼ ਮਾਰਗਨ ਅੱਤ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਕੁਰਤ ਹੋਲਮੈਨ ਨੇ ਇਸ ਸ਼ੁਭ ਮੌਕੇ 'ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਸਿੱਖ ਸੰਗਤਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਵੀ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਕੀਕਤ ਸਿੰਘ ਹੁਰਾਂ ਨੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਅਰਜਨਟੀਨਾ ਦੇ ਉਸ਼ੁਆਇਆ ਵਿਖੇ ਇਕ ਟਾਹਣੀ 'ਤੇ ਬੈਠਾ ਬਾਜ਼ | ਅਗਲੀ ਖ਼ਬਰ ਟੀ-20 'ਚ ਛੱਕੇ ਲਗਾਉਣ ਦੇ ਯੁੱਗ 'ਚ ਬੱਲੇ ਦੀ ਨਿਰਮਾਣ ਪ੍ਰਕਿਰਿਆ 'ਚ ਹੋ ਰਿਹਾ ਵੱਡਾ ਬਦਲਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।