ਨਵੀਂ ਦਿੱਲੀ, 18 ਮਈ (ਪੀ.ਟੀ.ਆਈ.)-ਕ੍ਰਿਕਟ 'ਚ ਪਾਵਰ-ਹਿਟਿੰਗ ਦੇ ਵਧਦੇ ਰੁਝਾਨ ਨੇ ਕ੍ਰਿਕਟ ਬੱਲੇ ਬਣਾਉਣ ਵਾਲੀਆਂ ਕੰਪਨੀਆਂ ਦੇ ਅੰਦਰ ਇਕ ਸ਼ਾਂਤ ਕ੍ਰਾਂਤੀ ਨੂੰ ਜਨਮ ਦਿੱਤਾ ਹੈ | ਬੱਲੇ-ਨਿਰਮਾਣ ਵਿਚ ਰਵਾਇਤੀ ਕਾਰੀਗਰੀ ਨੂੰ ਹੁਣ ਵਿਗਿਆਨਕ ਸ਼ੁੱਧਤਾ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਨਿਰਮਾਤਾ ਆਧੁਨਿਕ ਸਮੇਂ ਦੇ ਬੱਲੇਬਾਜ਼ਾਂ ਦੀਆਂ ਸਖ਼ਤ ਮੰਗਾਂ ਨੂੰ ਪੂਰਾ ਕਰਨ ਲਈ ਦੌੜਦੇ ਹਨ | ਫ੍ਰੈਂਚਾਇਜ਼ੀ ਕ੍ਰਿਕਟ ਦੀ ਦੁਨੀਆ ਵਿਚ, ਜਿੱਥੇ ਇਕ ਮਾਮੂਲੀ ਫਾਇਦਾ ਵੀ ਕਿਸੇ ਦੀ ਕਿਸਮਤ ਨਿਰਧਾਰਤ ਕਰ ਸਕਦਾ ਹੈ, ਨਿਰਮਾਤਾ ਹੁਣ ਨਮੀ ਨਿਯੰਤਰਣ, ਫਾਈਬਰ ਵਿਸ਼ਲੇਸ਼ਣ ਤੇ ਵਿਅਕਤੀਗਤ ਡਿਜ਼ਾਈਨ ਰਾਂਹੀ ਬੱਲੇ ਨੂੰ ਸੋਧ ਰਹੇ ਹਨ | ਹਰੇਕ ਬੱਲੇ ਨੂੰ ਇਕ ਖਾਸ ਖਿਡਾਰੀ ਦੀਆਂ ਸ਼ਕਤੀਆਂ, ਸਟ੍ਰੋਕਪਲੇ ਤੇ ਮੌਜੂਦਾ ਮੈਚ ਸਥਿਤੀ ਦੇ ਅਨੁਕੂਲ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਬੱਲੇ ਨਿਰਮਾਤਾ ਹੁਣ ਵਿਗਿਆਨਕ ਡੇਟਾ, ਵਿਸ਼ਲੇਸ਼ਕਾਂ ਤੋਂ ਫੀਡਬੈਕ ਤੇ ਕਿਸੇ ਖਾਸ ਖਿਡਾਰੀ ਦੇ ਖੇਡਣ ਦੇ ਢੰਗ ਬਾਰੇ ਸੂਝ-ਬੂਝ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ ਤਾਂ ਜੋ ਪ੍ਰਦਰਸ਼ਨ ਨੂੰ ਵਧਾਉਣ ਵਾਲੇ ਬੱਲੇ ਡਿਜ਼ਾਈਨ ਕੀਤੇ ਜਾ ਸਕਣ | ਉਹ ਸੁਝਾਅ ਦਿੰਦੇ ਹਨ ਕਿ ਉਹ ਦਿਨ ਦੂਰ ਨਹੀਂ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਬੱਲੇ ਬਣਾਉਣ ਦੀ ਪ੍ਰਕਿਰਿਆ ਵਿਚ ਇੰਜੀਨੀਅਰਾਂ ਦੀ ਸਹਾਇਤਾ ਕਰੇਗਾ |
ਟੀ-20 'ਚ ਛੱਕੇ ਲਗਾਉਣ ਦੇ ਯੁੱਗ 'ਚ ਬੱਲੇ ਦੀ ਨਿਰਮਾਣ ਪ੍ਰਕਿਰਿਆ 'ਚ ਹੋ ਰਿਹਾ ਵੱਡਾ ਬਦਲਾਅ <br/>
ਅਜੀਤ ਡੈਸਕ
19-05-2026