ਮੈਕਸੀਕੋ ਸਿਟੀ, 18 ਮਈ (ਇੰਟ.)-ਮੈਕਸੀਕਨ ਰਾਜ ਪੁਏਬਲਾ 'ਚ ਐਤਵਾਰ ਸਵੇਰੇ ਹੋਈ ਵੱਡੇ ਪੱਧਰ ਗੋਲੀਬਾਰੀ 'ਚ 10 ਲੋਕਾਂ ਦੀ ਮÏਤ ਹੋ ਗਈ | ਰਾਜ ਸਰਕਾਰ ਨੇ ਪੁਸ਼ਟੀ ਕੀਤੀ ਕਿ ਮਿ੍ਤਕਾਂ 'ਚ 6 ਪੁਰਸ਼, 3 ਅÏਰਤਾਂ ਅਤੇ ਇਕ ਨਾਬਾਲਗ ਸ਼ਾਮਲ ਹਨ | ਅਧਿਕਾਰੀਆਂ ਨੇ ਅਜੇ ਤੱਕ ਕਿਸੇ ਵੀ ਪੀੜਤ ਦੇ ਨਾਮ ਜਾਰੀ ਨਹੀਂ ਕੀਤੇ ਹਨ | ਅਧਿਕਾਰੀਆਂ ਦੇ ਅਨੁਸਾਰ, ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤ | ਜਦੋਂ ਪੁਲਿਸ ਮÏਕੇ 'ਤੇ ਪਹੁੰਚੀ, ਤਾਂ ਉਨਾਂ ਨੂੰ ਘਰ ਦੇ ਅੰਦਰ ਕਈ ਲੋਕਾਂ ਨੂੰ ਗੋਲੀਆਂ ਦੇ ਜ਼ਖਮਾਂ ਨਾਲ ਸੁੱਤੇ ਪਾਇਆ ਗਿਆ | ਇਕ ਅÏਰਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਉਸਦੀ ਮÏਤ ਹੋ ਗਈ | ਤਕਰੀਬਨ 11,300 ਦੀ ਆਬਾਦੀ ਵਾਲਾ ਸ਼ਹਿਰ, ਤੇਹੁਇਟਜ਼ਿੰਗੋ, ਮੈਕਸੀਕੋ ਸਿਟੀ ਤੋਂ ਲਗਭਗ 208 ਕਿਲੋਮੀਟਰ ਦੂਰ ਹੈ | ਜ਼ਿਕਰਯੋਗ ਹੈ ਕਿ ਮੈਕਸੀਕੋ 11 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕਰ ਰਿਹਾ ਹੈ | ਮੈਕਸੀਕੋ ਸਿਟੀ, ਮੋਂਟੇਰੀ ਅਤੇ ਗੁਆਡਾਲਜਾਰਾ ਵਿਚ 13 ਮੈਚ ਖੇਡੇ ਜਾਣਗੇ | ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ 100,000 ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ | ਪੁਏਬਲਾ ਸਰਕਾਰ ਨੇ ਕਿਹਾ ਕਿ ਪੀੜਤਾਂ 'ਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਸੀ | ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ | ਹਮਲੇ ਦਾ ਉਦੇਸ਼ ਸਪੱਸ਼ਟ ਨਹੀਂ ਹੈ | ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ |