25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ਼ਿਕਾਗੋ 'ਚ ਹੋਈ ਗੋਲੀਬਾਰੀ ਵਿਚ 3 ਅÏਰਤਾਂ ਸਣੇ 4 ਜ਼ਖਮੀ

ਅਜੀਤ ਡੈਸਕ 26-05-2026
ਸੈਕਰਾਮੈਂਟੋ, 25 ਮਈ (ਹੁਸਨ ਲੜੋਆ ਬੰਗਾ)-ਸ਼ਿਕਾਗੋ ਵਿਚ ਹੋਈ ਸਮੂਹਿਕ ਗੋਲੀਬਾਰੀ 'ਚ ਇਕ ਅÏਰਤ, 2 ਲੜਕੀਆਂ ਤੇ ਇਕ ਲੜਕਾ ਜ਼ਖਮੀ ਹੋ ਗਏ | ਗਰਮੀਆਂ ਤੋਂ ਪਹਿਲਾਂ ਹਿੰਸਾ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਜਨਤਾ ਨੂੰ ਮਦਦ ਦੀ ਕੀਤੀ ਅਪੀਲ ਤੋਂ ਕੁਝ ਦਿਨਾਂ ਬਾਅਦ ਇਹ ਘਟਨਾ ਵਾਪਰੀ ਹੈ | ਸ਼ਿਕਾਗੋ ਪੁਲਿਸ ਵਿਭਾਗ ਦੇ ਇਕ ਬਿਆਨ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਸਥਨਕ ਸਮੇ ਅਨੁਸਾਰ ਤੜਕਸਾਰ 3 ਵਜੇ ਸ਼ਹਿਰ ਦੇ ਦੱਖਣ-ਪੱਛਮੀ ਪਾਸੇ ਲਿਟਲ ਵਿਲੇਜ ਵਿਚ ਵਾਪਰੀ | ਹਮਲਾਵਰ ਮÏਕੇ ਤੋਂ ਫਰਾਰ ਹੋ ਗਿਆ | ਪੁਲਿਸ ਅਨੁਸਾਰ ਜ਼ਖ਼ਮੀਆਂ 'ਚ ਇਕ ਅÏਰਤ, ਦੋ 16-16 ਸਾਲ ਦੀਆਂ ਲੜਕੀਆਂ ਤੇ ਇਕ 14 ਸਾਲਾ ਲੜਕਾ ਸ਼ਾਮਿਲ ਹੈ | ਚਾਰਾਂ ਨੂੰ ਮਾਊਾਟ ਸਿਨਾਈ ਹਸਪਤਾਲ ਲਿਜਾਇਆ ਗਿਆ ਹੈ | ਪੁਲਿਸ ਅਨੁਸਾਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਮਲਾ ਜਾਂਚ ਅਧੀਨ ਹੈ |
ਪਿਛਲੀ ਖ਼ਬਰ ਯੂ.ਕੇ. 'ਚ ਗਰਮੀ ਦਾ ਕਹਿਰ, ਮਈ ਮਹੀਨੇ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ ਅਗਲੀ ਖ਼ਬਰ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਲੈਸਟਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।