14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗਰਭਵਤੀ ਸਾਂਡਰਾ ਬਿਰਚਮੋਰ ਦੀ ਮੌਤ ਬਣੀ ਇਕ ਭੇਦ

ਅਜੀਤ ਡੈਸਕ 28-05-2026
ਸੈਕਰਾਮੈਂਟੋ, 27 ਮਈ (ਹੁਸਨ ਲੜੋਆ ਬੰਗਾ)-ਸਾਂਡਰਾ ਬਿਰਚਮੋਰ (23) ਦੀ ਫਰਵਰੀ 2021 ਵਿਚ ਹੋਈ ਮੌਤ ਅੱਜ ਤੱਕ ਭੇਦ ਬਣੀ ਹੋਈ ਹੈ ¢ ਉਸ ਦੀ ਮÏਤ ਨੂੰ ਖੁਦਕੁਸ਼ੀ ਮੰਨ ਲਿਆ ਗਿਆ ਹਾਲਾਂਕਿ ਮÏਤ ਸਮੇਂ ਉਹ ਗਰਭਵਤੀ ਸੀ ਤੇ ਇਹ ਗਲ ਉਸ ਨੇ ਆਪਣੇ ਕੁਝ ਨੇੜਲੇ ਲੋਕਾਂ ਨਾਲ ਸਾਂਝੀ ਕੀਤੀ ਸੀ | ਉਸ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ | ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਸਾਂਡਰਾ ਨੇ ਖੁਦਕੁਸ਼ੀ ਕੀਤੀ ਹੈ | ਅਗਸਤ 2024 ਵਿਚ ਇਕ ਸੰਘੀ ਗ੍ਰੈਂਡ ਜਿਊਰੀ ਸਾਹਮਣੇ ਲਾਏ ਦੋਸ਼ਾਂ 'ਚ ਕਿਹਾ ਗਿਆ ਕਿ ਸਾਂਡਰਾ ਦੀ ਹੱਤਿਆ ਇਕ ਪੁਲਿਸ ਅਧਿਕਾਰੀ ਨੇ ਕੀਤੀ ਹੈ | ਇਸ ਅਧਿਕਾਰੀ ਨੇ ਬਿਰਚਮੋਰ ਨੂੰ 15 ਸਾਲ ਦੀ ਉਮਰ ਵਿਚ ਸ਼ੁਰੂ ਹੋਏ ਜਿਨਸੀ ਸੰਬੰਧਾਂ ਦਾ ਪਰਦਾਫਾਸ਼ ਕਰਨ ਤੋਂ ਰੋਕਣ ਲਈ ਮਾਰ ਦਿੱਤਾ | ਉਸ ਦਾ ਮੰਨਣਾ ਸੀ ਕਿ ਅਣਜੰਮਿਆ ਬੱਚਾ ਉਸ ਦਾ ਹੈ, ਹਾਲਾਂਕਿ ਇਕ ਡੀ. ਐਨ. ਏ. ਟੈਸਟ 'ਚ ਪਤਾ ਲੱਗਾ ਕਿ ਉਹ ਉਸ ਦਾ ਪਿਤਾ ਨਹੀਂ ਹੈ | ਮਾਮਲੇ ਦੀ ਸੁਣਵਾਈ ਅਕਤੂਬਰ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਸ੍ਰੀਮਾਨ ਸੰਤ ਅਵਤਾਰ ਸਿੰਘ ਦੀ 38 ਵੀ ਬਰਸੀਂ ਨੂੰ ਸਮਰਪਿਤ ਕਵੀ ਦਰਬਾਰ ਅਗਲੀ ਖ਼ਬਰ ਸਕਾਟਲੈਂਡ ਦੀ ਸਾਬਕਾ ਪਹਿਲੀ ਮੰਤਰੀ ਫੰਡਾਂ ਦੀ ਦੁਰਵਰਤੋਂ ਮਾਮਲੇ 'ਚ ਪੁੱਛਗਿੱਛ ਦੇ ਘੇਰੇ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।