15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰੀ ਪੁਲਿਸ ਮੁਖੀ ਦੀ ਵਿਦਾਈ ਨੂੰ ਲੈ ਕੇ ਉੱਠੇ ਸਵਾਲ

ਅਜੀਤ ਡੈਸਕ 06-06-2026
ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਸਰੀ ਪੁਲਿਸ ਸੇਵਾ ਦੇ ਮੁਖੀ ਨੌਰਮ ਲਿਪਿਨਸਕੀ ਦੀ ਅਚਾਨਕ ਵਿਦਾਈ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ | ਇਹ ਤਬਦੀਲੀ ਉਸ ਸਮੇਂ ਹੋਈ ਹੈ ਜਦੋਂ ਸਰੀ ਸ਼ਹਿਰ ਗੈਂਗ ਹਿੰਸਾ, ਧਮਕੀਆਂ ਰਾਹੀਂ ਵਸੂਲੀ ਅਤੇ ਸੰਗਠਿਤ ਅਪਰਾਧ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਜਾਣਕਾਰੀ ਅਨੁਸਾਰ ਸਰੀ ਪੁਲਿਸ ਬੋਰਡ ਨੇ ਹਾਲ ਹੀ ਵਿੱਚ ਲਿਪਿਨਸਕੀ ਦੀ ਸੇਵਾ ਸਮਾਪਤ ਕਰਨ ਦਾ ਐਲਾਨ ਕੀਤਾ ਸੀ | ਇਸ ਤੋਂ ਬਾਅਦ ਲਿਪਿਨਸਕੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਿਨਾਂ ਕਾਰਨ ਦੱਸੇ ਅਹੁਦੇ ਤੋਂ ਹਟਾਇਆ ਗਿਆ ਹੈ | ਇਸ ਮਾਮਲੇ ਨੇ ਪੁਲਿਸ ਪ੍ਰਬੰਧਨ ਅਤੇ ਪੁਲਿਸ ਬੋਰਡ ਦੀ ਕਾਰਵਾਈ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਬਦੀਲੀ ਦਾ ਪ੍ਰਭਾਵ ਸਰੀ ਪੁਲਿਸ ਸੇਵਾ ਦੀ ਭਵਿੱਖੀ ਕਾਰਜਪ੍ਰਣਾਲੀ ਅਤੇ ਅਪਰਾਧ ਵਿਰੋਧੀ ਰਣਨੀਤੀਆਂ 'ਤੇ ਪੈ ਸਕਦਾ ਹੈ |
ਪਿਛਲੀ ਖ਼ਬਰ ਤਿੰਨ ਬੱਚਿਆਂ ਦੀ ਹੱਤਿਆ ਮਾਮਲੇ ਦੇ ਦੋਸ਼ੀ ਐਲਨ ਸ਼ੋਨਬੋਰਨ ਨੂੰ ਸ਼ਰਤੀਆ ਰਿਹਾਈ ਮਿਲੀ ਅਗਲੀ ਖ਼ਬਰ 12 ਸਿੱਖ ਅਫ਼ਗ਼ਾਨ ਪ੍ਰਵਾਸੀਆਂ ਨੂੰ ਟਰੱਕ 'ਚ ਲੁਕਾ ਕੇ ਬਰਤਾਨੀਆ ਲਿਆਉਣ ਵਾਲੇ ਮਨੁੱਖੀ ਤਸਕਰੀ ਗਰੋਹ ਦੇ ਮੈਂਬਰ ਦੋਸ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।