ਜ਼ੀਰਾ-ਮਖੂ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ
ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਜ਼ੀਰਾ-ਮਖੂ ਅਤੇ ਆਸ-ਪਾਸ ਦੇ ਇਲਾਕੇ ਨਾਲ ਸੰਬੰਧਿਤ ਸਰੀ ‘ਚ ਰਹਿ ਰਹੇ ਪਰਿਵਾਰਾਂ ਵਲੋਂ ਜੀਰਾ-ਮਖੂ ਫੈਮਿਲੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਧਾਰਮਿਕ ਸਮਾਗਮ ਸਰੀ ਸਥਿਤ ਦਸ਼ਮੇਸ਼ ਦਰਬਾਰ ਗੁਰੂ ਘਰ ਵਿਚ ਕਰਵਾਇਆ। ਗੁਰਜੰਟ ਸਿੰਘ ਸੰਧੂ ਅਤੇ ਬਖਸ਼ੀਸ਼ ਸਿੰਘ ਸਿੱਧੂ (ਜੀਰਾ) ਨੇ ਦੱਸਿਆ ਕਿ ਇਸ ਸੰਬੰਧ ਵਿਚ ਜ਼ੀਰਾ ਅਤੇ ਮਖੂ ਨਾਲ ਸੰਬੰਧਿਤ ਸੰਗਤਾਂ ਵਲੋਂ ਰਖਵਾਏ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਪ੍ਰਮੁੱਖ ਧਾਰਮਿਕ ਜਥਿਆਂ ਵਲੋਂ ਗੁਰੂ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਅਜੀਤ ਡੈਸਕ
02-10-2026