15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰਾਜਸੀ ਮਹੱਲਾਂ ਵਿਚ ਗੈਰ-ਕਾਰਜਕਾਰੀ ਮੈਂਬਰਾਂ ਦੀ ਰਹਾਇਸ਼ 'ਤੇ ਵਿਵਾਦ

ਅਜੀਤ ਡੈਸਕ 06-06-2026
*ਐਂਡਰਿਊ ਨੇ ਰਾਇਲ ਲÏਜ ਦੀਆਂ ਕਾਟੇਜਾਂ ਕਿਰਾਏ 'ਤੇ ਦੇ ਕੇ ਕੀਤੀ ਕਮਾਈ, ਰਿਪੋਰਟ ਵਿਚ ਖੁਲਾਸਾ
ਲੈਸਟਰ (ਇੰਗਲੈਂਡ), 5 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਰਕਾਰੀ ਖਰਚਿਆਂ ਦੀ ਨਿਗਰਾਨੀ ਕਰਨ ਵਾਲੀ ਨੈਸ਼ਨਲ ਆਡਿਟ ਆਫਿਸ (ਐਨ.ਏ.ਓ.) ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਐਂਡਰਿਊ ਮਾਊਾਟਬੈਟਨ-ਵਿੰਡਸਰ ਨੇ ਕ੍ਰਾਊਨ ਅਸਟੇਟ ਤੋਂ ਲੀਜ਼ 'ਤੇ ਲਈ ਗਈ ਰਾਇਲ ਲÏਜ ਅਸਟੇਟ ਦੀਆਂ ਤਿੰਨ ਕਾਟੇਜਾਂ ਨੂੰ ਸਬ-ਲੈੱਟ ਕਰਕੇ ਕਿਰਾਏ ਤੋਂ ਆਮਦਨ ਪ੍ਰਾਪਤ ਕੀਤੀ ਸੀ¢ ਪਿਛਲੇ 20 ਸਾਲਾਂ ਵਿਚ ਰਾਜਸੀ ਰਿਹਾਇਸ਼ਾਂ ਬਾਰੇ ਜਾਰੀ ਹੋਈ ਇਹ ਪਹਿਲੀ ਵਿਸਥਾਰਪੂਰਵਕ ਰਿਪੋਰਟ ਹੈ, ਜਿਸ ਵਿਚ ਐਂਡਰਿਊ, ਉਸ ਦੇ ਪਰਿਵਾਰ ਅਤੇ ਸਟਾਫ਼ ਨਾਲ ਸਬੰਧਿਤ 12 ਸੰਪਤੀਆਂ ਦੀ ਜਾਂਚ ਕੀਤੀ ਗਈ¢ ਰਿਪੋਰਟ ਅਨੁਸਾਰ ਐਂਡਰਿਊ ਨੇ ਰਾਇਲ ਲÏਜ ਦੀ ਲੀਜ਼ ਲੈਂਦੇ ਸਮੇਂ ਇਮਾਰਤ ਦੀ ਮੁਰੰਮਤ ਲਈ 75 ਲੱਖ ਪÏਾਡ ਖਰਚ ਕੀਤੇ ਸਨ, ਜਿਸ ਕਾਰਨ ਉਸ ਨੂੰ ਮਹੀਨਾਵਾਰ ਕਿਰਾਇਆ ਨਹੀਂ ਦੇਣਾ ਪੈਂਦਾ ਸੀ¢ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਐਂਡਰਿਊ ਦੀਆਂ ਧੀਆਂ ਪਿ੍ੰਸੈੱਸ ਯੂਜੀਨੀ ਤੇ ਪਿ੍ੰਸੈੱਸ ਬਿਟਿ੍ਸ਼, ਜੋ ਕਾਰਜਕਾਰੀ ਰਾਜਸੀ ਮੈਂਬਰ ਨਹੀਂ ਹਨ, ਕ੍ਰਮਵਾਰ ਕੈਂਸਿੰਗਟਨ ਪੈਲੇਸ ਤੇ ਸੇਂਟ ਜੇਮਜ਼ ਪੈਲੇਸ ਵਿਚ ਰਹਿੰਦੀਆਂ ਹਨ ਤੇ ਉਨ੍ਹਾਂ ਦੇ ਘਰਾਂ ਦਾ ਕਿਰਾਇਆ ਰਾਜਾ ਦੀ ਨਿੱਜੀ ਆਮਦਨ 'ਪਿ੍ਵੀ ਪਰਸ' ਵਿਚੋਂ ਅਦਾ ਕੀਤਾ ਜਾਂਦਾ ਹੈ¢ ਆਲੋਚਕਾਂ ਨੇ ਇਸ ਪ੍ਰਬੰਧ 'ਤੇ ਸਵਾਲ ਉਠਾਉਂਦਿਆਂ ਇਸ ਨੂੰ ਜਨਤਕ ਧਨ ਨਾਲ ਅਪਰੋਖ ਸਹਾਇਤਾ ਕਰਾਰ ਦਿੱਤਾ ਹੈ¢ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਐਂਡਰਿਊ ਨੂੰ ਕਾਟੇਜਾਂ ਤੋਂ ਕਿੰਨੀ ਆਮਦਨ ਹੋਈ, ਪਰ ਪੈਲੇਸ ਸਰੋਤਾਂ ਦਾ ਕਹਿਣਾ ਹੈ ਕਿ ਇਹ ਰਕਮ ਮੁੱਖ ਤÏਰ 'ਤੇ ਜਾਇਦਾਦ ਦੇ ਰੱਖ-ਰਖਾਅ ਦੇ ਖਰਚੇ ਪੂਰੇ ਕਰਨ ਲਈ ਵਰਤੀ ਗਈ¢ ਐਨ.ਏ.ਓ. ਨੇ ਆਪਣੀ ਰਿਪੋਰਟ ਵਿਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਜਾਂ ਗਲਤ ਕੰਮ ਦਾ ਦੋਸ਼ ਨਹੀਂ ਲਗਾਇਆ, ਸਗੋਂ ਰਾਜਸੀ ਸੰਪਤੀਆਂ ਨਾਲ ਜੁੜੇ ਪ੍ਰਬੰਧਾਂ ਅਤੇ ਵਿੱਤੀ ਵਿਵਸਥਾਵਾਂ ਬਾਰੇ ਤੱਥ ਸਾਹਮਣੇ ਰੱਖੇ ਹਨ¢ ਇਸ ਮਾਮਲੇ ਦੀ ਹੁਣ ਸੰਸਦ ਦੀ ਪਬਲਿਕ ਅਕਾਊਾਟਸ ਕਮੇਟੀ ਵੱਲੋਂ ਵੀ ਜਾਂਚ ਕੀਤੀ ਜਾਵੇਗੀ¢
ਪਿਛਲੀ ਖ਼ਬਰ ਹਰਗੁਣ ਸਿੰਘ ਢਿੱਲੋਂ ਨੂੰ ਮਿਲਿਆ 'ਟੈਰੀ ਫੌਕਸ ਹਿਊਮਨਟੇਰੀਅਨ ਐਵਾਰਡ' <br/> ਅਗਲੀ ਖ਼ਬਰ ਏ.ਆਈ. ਨਾਲ ਤਿਆਰ ਹੋਈ ਨਵੀਂ ਵੈਕਸੀਨ ਭਵਿੱਖ ਦੀਆਂ ਮਹਾਂਮਾਰੀਆਂ ਤੋਂ ਕਰ ਸਕਦੀ ਹੈ ਸੁਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।