ਲੈਸਟਰ (ਇੰਗਲੈਂਡ), 6 ਜੂਨ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸਾਊਥ ਯਾਰਕਸ਼ਾਇਰ ਵਿੱਚ ਇਕ ਸਕੂਲ ਅਧਿਆਪਕ ਵੱਲੋਂ ਬਿਮਾਰੀ ਦਾ ਬਹਾਨਾ ਬਣਾ ਕੇ ਵਿਦੇਸ਼ ਘੁੰਮਣ ਜਾਣ ਅਤੇ ਬਾਅਦ ਵਿੱਚ ਸਬੂਤ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਟਿ੍ਬਿਊਨਲ ਦੀ ਸੁਣਵਾਈ ਦÏਰਾਨ ਪਤਾ ਲੱਗਾ ਕਿ ਲਿਸਟਰਡੇਲ ਜੂਨੀਅਰ ਅਕੈਡਮੀ ਵਿੱਚ ਪੜ੍ਹਾਉਣ ਵਾਲੇ ਜੋਅ ਵਿਲਸਨ ਨੇ ਮਈ 2023 ਵਿੱਚ ਸਕੂਲ ਨੂੰ ਦੱਸਿਆ ਸੀ ਕਿ ਉਹ ਬਿਮਾਰ ਹੈ ਅਤੇ ਕੰਮ 'ਤੇ ਨਹੀਂ ਆ ਸਕਦਾ¢ ਅਧਿਆਪਕ ਨੇ ਸਕੂਲ ਨੂੰ ਸੁਨੇਹਾ ਭੇਜ ਕੇ ਕਿਹਾ ਕਿ ਉਹ ਪੂਰੀ ਰਾਤ ਬਿਮਾਰ ਰਿਹਾ ਹੈ ਅਤੇ ਕੁਝ ਖਾ-ਪੀ ਵੀ ਨਹੀਂ ਸਕਦਾ¢ ਪਰ ਇਸੇ ਸਮੇਂ ਉਹ ਆਪਣੇ ਦੋਸਤ ਦੀ ਵਿਆਹ ਤੋਂ ਪਹਿਲਾਂ ਹੋਣ ਵਾਲੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੁਰਤਗਾਲ ਚਲਾ ਗਿਆ¢ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਕੂਲ ਦੇ ਇਕ ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਦੇਖੀਆਂ, ਜਿਨ੍ਹਾਂ ਵਿੱਚ ਉਹ ਹਵਾਈ ਅੱਡੇ 'ਤੇ ਹੱਥ ਵਿੱਚ ਬੀਅਰ ਫੜੀ ਖੜ੍ਹਾ ਦਿਖਾਈ ਦੇ ਰਿਹਾ ਸੀ¢ ਸ਼ੁਰੂ ਵਿੱਚ ਉਸ ਨੇ ਦਾਅਵਾ ਕੀਤਾ ਕਿ ਤਸਵੀਰਾਂ ਪੁਰਾਣੀਆਂ ਹਨ, ਪਰ ਬਾਅਦ ਵਿੱਚ ਉਸ ਨੇ ਆਪਣੀ ਗਲਤੀ ਮੰਨ ਲਈ¢ ਜਾਂਚ ਦÏਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਵਿਦੇਸ਼ ਯਾਤਰਾ ਦੇ ਸਬੂਤ ਲੁਕਾਉਣ ਲਈ ਆਪਣੇ ਪਾਸਪੋਰਟ ਦੇ ਕੁਝ ਪੰਨੇ ਵੀ ਪਾੜ ਦਿੱਤੇ ਸਨ¢ ਟਿ੍ਬਿਊਨਲ ਨੇ ਕਿਹਾ ਕਿ ਅਧਿਆਪਕ ਨੇ ਸਕੂਲ ਨੂੰ ਜਾਣ-ਬੁੱਝ ਕੇ ਗੁੰਮਰਾਹ ਕੀਤਾ ਅਤੇ ਉਸ ਦਾ ਵਿਹਾਰ ਅਧਿਆਪਕ ਪੇਸ਼ੇ ਦੇ ਮਿਆਰਾਂ ਦੇ ਅਨੁਕੂਲ ਨਹੀਂ ਸੀ¢ ਹਾਲਾਂਕਿ ਟਿ੍ਬਿਊਨਲ ਨੇ ਉਸ 'ਤੇ ਅਧਿਆਪਨ ਕਰਨ ਦੀ ਪਾਬੰਦੀ ਨਹੀਂ ਲਗਾਈ, ਪਰ ਮਾਮਲੇ ਦੇ ਵੇਰਵੇ ਜਨਤਕ ਕਰਨ ਦਾ ਫ਼ੈਸਲਾ ਕੀਤਾ ਹੈ¢