ਲੈਸਟਰ (ਇੰਗਲੈਂਡ), 6 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਕੈਂਟ ਇਲਾਕੇ ਦੀ ਐਮ-20 ਮੋਟਰਵੇਅ 'ਤੇ ਭਾਰੀ ਮੀਂਹ ਦÏਰਾਨ ਕਰੀਬ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬੀ.ਐੱਮ.ਡਬਲਿਊ. ਚਲਾ ਕੇ ਐਨ.ਐਚ.ਐਸ. ਦੀ ਡਾਕਟਰ ਹਬੀਬਾ ਹਾਜਾਲੀ ਅਤੇ ਚਾਰ ਬੱਚਿਆਂ ਦੀ ਮਾਂ ਲੀਸਾ ਵੈਬਰ ਦੀ ਮÏਤ ਦਾ ਕਾਰਨ ਬਣੇ 29 ਸਾਲਾ ਬਿਲਾਲ ਤਾਹਿਰ ਨੂੰ ਓਲਡ ਬੇਲੀ ਅਦਾਲਤ ਨੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ¢ ਅਦਾਲਤ ਨੂੰ ਦੱਸਿਆ ਗਿਆ ਕਿ 17 ਅਕਤੂਬਰ 2022 ਨੂੰ ਡਾ. ਹਬੀਬਾ ਦੀ ਕਾਰ ਮੀਂਹ ਕਾਰਨ ਫਿਸਲ ਕੇ ਮੋਟਰਵੇਅ ਦੇ ਬੈਰੀਅਰ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਲੀਸਾ ਵੈਬਰ ਅਤੇ ਮਾਰਕ ਹੀਪ ਮਦਦ ਲਈ ਰੁਕੇ ਸਨ¢ ਇਸ ਦÏਰਾਨ ਤਾਹਿਰ ਦੀ ਤੇਜ਼ ਰਫ਼ਤਾਰ ਕਾਰ ਪਾਣੀ ਉੱਪਰ ਫਿਸਲ ਕੇ ਹਾਰਡ ਸ਼ੋਲਡਰ 'ਤੇ ਚੜ੍ਹ ਗਈ ਅਤੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ | ਹਾਦਸੇ ਵਿੱਚ ਡਾ. ਹਬੀਬਾ ਅਤੇ ਲੀਸਾ ਦੀ ਮÏਕੇ 'ਤੇ ਮÏਤ ਹੋ ਗਈ, ਜਦਕਿ ਮਾਰਕ ਹੀਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ | ਜਾਂਚ ਦÏਰਾਨ ਸਾਹਮਣੇ ਆਇਆ ਕਿ ਤਾਹਿਰ ਹਾਦਸੇ ਤੋਂ ਪਹਿਲਾਂ 93 ਤੋਂ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਸ਼ੁਰੂ ਵਿੱਚ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ¢ ਜੱਜ ਐਂਥਨੀ ਲਿਓਨਾਰਡ ਨੇ ਕਿਹਾ ਕਿ ਮਾੜੇ ਮÏਸਮ ਵਿੱਚ ਇੰਨੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ ਬੇਹੱਦ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਸੀ¢ ਅਦਾਲਤ ਨੇ ਤਾਹਿਰ ਨੂੰ 15 ਸਾਲ ਦੀ ਕੈਦ ਦੇ ਨਾਲ ਰਿਹਾਈ ਤੋਂ ਬਾਅਦ 10 ਸਾਲ ਲਈ ਡਰਾਈਵਿੰਗ ਕਰਨ ਤੋਂ ਵੀ ਅਯੋਗ ਕਰਾਰ ਦਿੱਤਾ |