24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪ੍ਰਸਿੱਧ ਸ਼ੈੱਫ਼ ਰੋਨਾਲਡ ਸੇਂਟ ਪੀਅਰੇ ਬਣੇ ਕੈਨੇਡਾ ਦੇ 'ਸ਼ੈੱਫ਼ ਆਫ਼ ਦਿ ਈਅਰ'

ਅਜੀਤ ਡੈਸਕ 08-06-2026
ਵੈਨਕੂਵਰ, 7 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਦੇ ਉੱਤਰੀ ਵੈਨਕੂਵਰ ਟਾਪੂ ਦੇ ਮਸ਼ਹੂਰ ਸ਼ੈੱਫ਼ ਤੇ ਰੈਸਟੋਰੈਂਟ ਕਾਰੋਬਾਰੀ ਰੋਨਾਲਡ ਸੇਂਟ ਪੀਅਰੇ ਨੂੰ ਕੈਨੇਡਾ ਦਾ 'ਸ਼ੈੱਫ਼ ਆਫ਼ ਦਿ ਈਅਰ' ਚੁਣਿਆ ਗਿਆ ਹੈ | ਖਾਣ-ਪੀਣ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਅਤੇ ਨਵੇਂ ਸ਼ੈੱਫ਼ਾਂ ਦਾ ਮਾਰਗਦਰਸ਼ਨ ਕਰਨ 'ਚ ਨਿਭਾਈ ਭੂਮਿਕਾ ਲਈ ਉਨ੍ਹਾਂ ਨੂੰ ਇਹ ਮਾਣਮੱਤਾ ਸਨਮਾਨ ਪ੍ਰਦਾਨ ਕੀਤਾ ਗਿਆ ਹੈ | ਰੋਨਾਲਡ ਸੇਂਟ ਪੀਅਰੇ ਨੂੰ ਸਥਾਨਕ ਖੇਤੀ ਉਤਪਾਦਾਂ ਅਤੇ ਸਮੁੰਦਰੀ ਖੁਰਾਕ ਦੀ ਵਰਤੋਂ ਕਰਕੇ ਵਿਲੱਖਣ ਪਕਵਾਨ ਤਿਆਰ ਕਰਨ ਦੇ ਮੋਹਰੀ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਨੇ ਸਾਲਾਂ ਦੌਰਾਨ ਸਥਾਨਕ ਉਤਪਾਦਕਾਂ ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕੈਨੇਡੀਅਨ ਖਾਣ-ਪੀਣ ਦੀ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਖਾਣ-ਪੀਣ ਦੇ ਖੇਤਰ ਨਾਲ ਜੁੜੇ ਲੋਕਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਮਾਊਾਟ ਐਵਰੈਸਟ ਫ਼ਤਹਿ ਕਰਕੇ ਵਾਪਸ ਪਰਤੇ ਅਜੇਪਾਲ ਧਾਲੀਵਾਲ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਲੈਸਟਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਨੇ ਲੰਡਨ ਰੋਸ ਮਾਰਚ 'ਚ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।