24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਾਊਾਟ ਐਵਰੈਸਟ ਫ਼ਤਹਿ ਕਰਕੇ ਵਾਪਸ ਪਰਤੇ ਅਜੇਪਾਲ ਧਾਲੀਵਾਲ ਦਾ ਨਿੱਘਾ ਸਵਾਗਤ

ਅਜੀਤ ਡੈਸਕ 08-06-2026
ਵੈਨਕੂਵਰ, 7 ਜੂਨ (ਮਲਕੀਤ ਸਿੰਘ)-ਸੰਸਾਰ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਾਟ ਐਵਰੈਸਟ ਨੂੰ ਸਫ਼ਲਤਾਪੂਰਵਕ ਫ਼ਤਹਿ ਕਰਕੇ ਇਤਿਹਾਸ ਰਚਣ ਵਾਲੇ ਪ੍ਰਸਿੱਧ ਪਰਬਤਾਰੋਹੀ ਅਜੇਪਾਲ ਧਾਲੀਵਾਲ ਦਾ ਵਾਪਸ ਕੈਨੇਡਾ ਪਰਤਣ ਉਪਰੰਤ ਵੈਨਕੂਵਰ ਕੋਮਾਂਤਰੀ ਹਵਾਈ ਅੱਡੇ 'ਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ, ਦੋਸਤਾਂ, ਸਨੇਹੀਆਂ ਅਤੇ ਪੰਜਾਬੀ ਭਾਈਚਾਰੇ ਦੇ ਹੋਰਨਾ ਲੋਕਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਧਾਲੀਵਾਲ ਵੱਲੋਂ ਬੀਤੀ 20 ਮਈ ਨੂੰ ਮਾਊਾਟ ਐਵਰੈਸਟ ਦੀ ਸਿਖਰ ਨੂੰ ਫਤਿਹ ਕਰਕੇ ਵਿਸ਼ਵ ਭਰ ਵਿੱਚ ਪੰਜਾਬੀਆਂ ਦਾ ਨਾਮ ਚਮਕਾਇਆ ਗਿਆ ਹੈ | ਸਵਾਗਤ ਲਈ ਪੁੱਜੇ ਪਤਵੰਤਿਆਂ ਤੇ ਬੁਲਾਰਿਆਂ ਨੇ ਅਜੇਪਾਲ ਧਾਲੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਸਿਰਫ਼ ਪੰਜਾਬੀ ਭਾਈਚਾਰੇ ਲਈ ਹੀ ਨਹੀਂ, ਸਗੋਂ ਸਮੁੱਚੇ ਕੈਨੇਡੀਅਨ ਸਮਾਜ ਲਈ ਇੱਕ ਬਹੁਤ ਵੱਡਾ ਮਾਣ ਹੈ | ਇਸ ਭਾਵੁਕ ਅਤੇ ਖ਼ੁਸ਼ੀ ਦੇ ਮੌਕੇ 'ਤੇ ਆਪਣੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਅਜੇਪਾਲ ਧਾਲੀਵਾਲ ਨੇ ਕਿਹਾ ਕਿ ਇਹ ਸਫ਼ਲਤਾ ਮੈਨੂੰ ਮਿਲੇ ਸਹਿਯੋਗ, ਸਾਰਿਆਂ ਦੇ ਹੌਸਲੇ ਅਤੇ ਬਜ਼ੁਰਗਾਂ ਦੀਆਂ ਅਸੀਸਾਂ ਦਾ ਨਤੀਜਾ ਹੈ | ਹੋਰਨਾ ਤੋਂ ਇਲਾਵਾ ਇਸ ਮੌਕੇ ਤੇ ਬਲਜਿੰਦਰ ਸੰਘਾ, ਹਰਮੀਤ ਖੁੱਡੀਆਂ, ਮਨਜੀਤ ਮੰਗਤ, ਅਮਨ ਬਰਾੜ, ਕਰਤਾਰ ਢਿੱਲੋਂ, ਸੰਜੇ ਰਾਣਾ, ਟਿੱਕਾ ਸਰਾਓਾ ਅਤੇ ਹਰਪ੍ਰੀਤ ਧਾਲੀਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਮੂਲ ਦੇ ਕਾਮੇਡੀਅਨ ਨਿਸ਼ ਕੁਮਾਰ ਦਾ ਬਿਆਨ ਚਰਚਾ 'ਚ *ਭਾਰਤੀ ਮੂਲ ਦੇ ਕਾਮੇਡੀਅਨ ਨਿਸ਼ ਕੁਮਾਰ ਨੇ ਘੱਟ ਗਿਣਤੀਆਂ... ਅਗਲੀ ਖ਼ਬਰ ਪ੍ਰਸਿੱਧ ਸ਼ੈੱਫ਼ ਰੋਨਾਲਡ ਸੇਂਟ ਪੀਅਰੇ ਬਣੇ ਕੈਨੇਡਾ ਦੇ 'ਸ਼ੈੱਫ਼ ਆਫ਼ ਦਿ ਈਅਰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।