30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹੈਨਰੀ ਨੋਵਾਕ ਮਾਮਲੇ 'ਚ ਹੋਏ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਹੁਣ ਤੱਕ 8 ਵਿਅਕਤੀਆਂ ਨੂੰ ਜੇਲ੍ਹ -ਹੋਰ ਕੇਸਾਂ ਦੀ ਸੁਣਵਾਈ ਜਾਰੀ

ਅਜੀਤ ਡੈਸਕ 12-06-2026
ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਹੈਨਰੀ ਨੋਵਾਕ ਦੇ ਕਤਲ ਤੋਂ ਬਾਅਦ ਸਾਊਥੈਂਪਟਨ ਵਿੱਚ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਕ ਹੰਗਾਮਾ ਕਰਨ ਦੇ ਦੋਸ਼ ਵਿੱਚ ਹੁਣ ਤੱਕ 8 ਲੋਕਾਂ ਨੂੰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦ ਕਿ ਹੋਰ ਲੋਕਾਂ ਖਿਲਾਫ ਸਾਊਥੈਂਪਟਨ ਕਰਾਊਨ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ | ਭੰਨਤੋੜ ਅਤੇ ਹਿੰਸਾ ਦੇ ਦੋਸ਼ਾਂ ਤਹਿਤ ਪੁਲਿਸ ਨੇ 21 ਲੋਕਾਂ ਖਿਲਾਫ ਮਾਮਲੇ ਦਰਜ਼ ਕੀਤੇ ਸਨ | ਸਾਊਥੈਂਪਟਨ ਦੇ 44 ਸਾਲਾ ਡੈਨੀਅਲ ਫਰੌਸਟ ਨੂੰ ਦੋ ਸਾਲ ਚਾਰ ਮਹੀਨੇ ਅਤੇ ਹੈਵੰਟ ਦੇ 21 ਸਾਲਾ ਰੀਸ ਰੌਬਿਨਸਨ ਨੂੰ ਦੋ ਸਾਲ ਦੀ ਸਜ਼ਾ ਮਿਲੀ ਹੈ | ਗੋਸਪੋਰਟ ਦੇ 22 ਸਾਲਾ ਟੇਲਰ ਗ੍ਰੰਡੀ ਨੂੰ ਢਾਈ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ | ਰੌਮਸੇ ਦੇ 38 ਸਾਲਾ ਐਂਡਰਿਊ ਸਮਰਹੇਜ਼ ਨੂੰ ਤਿੰਨ ਸਾਲ ਦੋ ਮਹੀਨੇ, ਜਦੋਂ ਕਿ ਸਾਊਥੈਂਪਟਨ ਦੇ 29 ਸਾਲਾ ਡਿਲਨ ਕ੍ਰਾਫੋਰਡ ਨੂੰ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ | ਇਸੇ ਤਰ੍ਹਾਂ 36 ਸਾਲਾ ਡੇਰਨ ਮੈਡਹਰਸਟ, ਨਿਵਾਸੀ ਕਾਰਨੇਸ਼ਨ ਰੋਡ, ਸਾਊਥੈਂਪਟਨ ਨੂੰ 3 ਸਾਲ 3 ਮਹੀਨੇ, ਟਾਈਲਰ ਬਰਲੇ (18 ਸਾਲ) ਨਿਵਾਸੀ ਸ਼ੇਕਸਪੀਅਰ ਐਵੇਨਿਊ, ਸਾਊਥੈਂਪਟਨ ਨੂੰ ਨੇ ਗੁਨਾਹ ਕਬੂਲ ਕਰ ਲਿਆ ਪਰ ਉਸ ਨੂੰ 30 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ | ਕੈਲਮ ਡਾਰਚ (27 ਸਾਲ) ਨਿਵਾਸੀ ਸੇਂਟ ਬਲੇਜ਼ ਰੋਡ, ਰੌਮਜ਼ੀ ਨੂੰ 2 ਸਾਲ 6 ਮਹੀਨੇ, ਹਾਰਲੇ ਹੇਨਜ਼ ਉਮਰ 23 ਸਾਲ, ਨਿਵਾਸੀ ਐਵੇਨਿਊ ਰੋਡ, ਸਾਊਥੈਂਪਟਨ ਨੂੰ 2 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਜਦ ਕਿ ਕਾਮਿਲ ਜੋਸੇਫ ਕਲੋਨੇਕ ਉਮਰ 33 ਸਾਲ ਨਿਵਾਸੀ ਲਾਰਡਸਵੁੱਡ ਰੋਡ, ਸਾਊਥੈਂਪਟਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਜਿਸ ਨੂੰ ਜ਼ਮਾਨਤ ਤੋਂ ਨਾਂਹ ਕਰਦਿਆਂ 30 ਨਵੰਬਰ ਤੱਕ ਜੇਲ੍ਹ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ | ਅਦਾਲਤ ਵਿੱਚ ਦੱਸਿਆ ਗਿਆ ਹਿੱਸਾ ਤੇ ਕਾਬੂ ਪਾਉਣ ਲਈ 443,000 ਪੌਂਡ ਦਾ ਖ਼ਰਚਾ ਆਇਆ ਹੈ ਜਦ ਕਿ ਸਾਫ਼ ਸਫ਼ਾਈ ਕਰਨ ਲਈ ਸਾਊਥਹੈਂਪਟਨ ਸਿਟੀ ਕੌਂਸਲ ਨੂੰ 6700 ਪੌਂਡ ਖ਼ਰਚਣੇ ਪਏ | ਹਿੰਸਕ ਪ੍ਰਦਰਸ਼ਨ ਦੌਰਾਨ 12 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਸਨ | 2 ਜੂਨ ਨੂੰ ਇਹ ਵਿਰੋਧ ਪ੍ਰਦਰਸ਼ਨ ਪੁਲਿਸ ਦੇ ਬਾਡੀਕੈਮ (ਸਰੀਰਕ ਕੈਮਰਾ) ਦੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਹੋਇਆ ਸੀ | ਇਸ ਫੁਟੇਜ ਵਿੱਚ 18 ਸਾਲਾ ਨੋਵਾਕ ਨੂੰ ਦਮ ਤੋੜਦੇ ਸਮੇਂ ਹੱਥਕੜੀ ਲੱਗੀ ਹੋਈ ਦਿਖਾਇਆ ਗਿਆ ਸੀ | ਨੋਵਾਕ ਨੂੰ 23 ਸਾਲਾ ਵਿਕਰਮ ਦਿਗਵਾ ਨੇ ਚਾਕੂ ਮਾਰਿਆ ਸੀ, ਜਿਸ ਨੂੰ ਘੱਟੋ-ਘੱਟ 21 ਸਾਲ ਦੀ ਮਿਆਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ |


ਤਸਵੀਰ: ਸਾਉਥਹੈਂਪਟਨ ਪ੍ਰੋਟੈਸਟਰ ---
ਹਿੰਸਕ ਪ੍ਰਦਰਸ਼ਨ ਦੇ ਦੋਸ਼ੀ | ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ


ਪਿਛਲੀ ਖ਼ਬਰ ਕੈਨੇਡਾ ਵਿਚ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ -130 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ ਹਵਾ ਅਗਲੀ ਖ਼ਬਰ ਉੱਤਰੀ ਆਇਰਲੈਂਡ 'ਚ ਲਗਾਤਾਰ ਹਿੰਸਾ ਜਾਰੀ, ਪੁਲਿਸ ਵੱਲੋਂ ਸਖ਼ਤ ਚਿਤਾਵਨੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।