28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਰਤਾਨੀਆ ਦੇ ਰੱਖਿਆ ਮਾਮਲੇ ਨੂੰ ਸਰਕਾਰ ਸੰਜੀਦਗੀ ਨਾਲ ਲਵੇ-ਤਨਮਨਜੀਤ ਸਿੰਘ ਢੇਸੀ

ਅਜੀਤ ਡੈਸਕ 12-06-2026
ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੱਖਿਆ ਮੰਤਰੀ ਜÏਹਨ ਹੀਲੀ ਦੇ ਅਸਤੀਫ਼ੇ ਤੋਂ ਬਾਅਦ ਹਾਊਸ ਆਫ਼ ਕਾਮਨਜ਼ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਅਤੇ ਸਲੋਹ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਇੱਕ ਅਹਿਮ ਬਿਆਨ ਜਾਰੀ ਕੀਤਾ ਹੈ¢ ਉਨ੍ਹਾਂ ਨੇ ਜÏਨ ਹੀਲੀ ਦੀ ਸ਼ਲਾਘਾ ਕਰਦਿਆਂ ਸਰਕਾਰ ਨੂੰ ਰੱਖਿਆ ਬਜਟ ਦੇ ਮੁਦਿਆਂ 'ਤੇ ਸਖ਼ਤ ਚੇਤਾਵਨੀ ਦਿੱਤੀ ਹੈ | ਆਪਣੇ ਬਿਆਨ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਜÏਹਨ ਹੀਲੀ ਇੱਕ ਗੰਭੀਰ, ਵਚਨਬੱਧ ਅਤੇ ਸਤਿਕਾਰਤ ਰੱਖਿਆ ਮੰਤਰੀ ਰਹੇ ਹਨ, ਜਿਨ੍ਹਾਂ ਨੇ ਯੂ ਕੇ ਦੇ ਸਾਹਮਣੇ ਮÏਜੂਦ ਖ਼ਤਰਿਆਂ ਦੇ ਪੱਧਰ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਮਜ਼ਬੂਤ ਕਰਨ ਦੀ ਤੁਰੰਤ ਲੋੜ ਨੂੰ ਬਾਖ਼ੂਬੀ ਸਮਝਿਆ | ਰੱਖਿਆ ਕਮੇਟੀ ਦੇ ਸਾਰੇ ਮੈਂਬਰ ਸਾਡੇ ਫÏਜੀ ਜਵਾਨਾਂ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਰੱਖਿਆ ਪ੍ਰਣਾਲੀ ਦੇ ਪੱਖ ਵਿੱਚ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰਨ ਦੇ ਉਨ੍ਹਾਂ ਦੇ ਦਿ੍ੜ ਇਰਾਦੇ ਦਾ ਸਨਮਾਨ ਕਰਦੇ ਹਨ | ਅਸੀਂ ਦੇਸ਼ ਲਈ ਦਿੱਤੀਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ | ਢੇਸੀ ਨੇ ਰੱਖਿਆ ਬਜਟ ਦੀਆਂ ਕਮੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ ਜÏਹਨ ਹੀਲੀ ਵਰਗੇ ਇਮਾਨਦਾਰ ਅਤੇ ਵਚਨਬੱਧ ਰੱਖਿਆ ਮੰਤਰੀ ਦਾ ਪ੍ਰਸਤਾਵਿਤ ਰੱਖਿਆ ਬਜਟ ਦੀ ਨਾਕਾਮੀ ਕਾਰਨ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਇਕ ਬਹੁਤ ਹੀ ਗੰਭੀਰ ਮੋੜ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਚੇਤਾਵਨੀ ਨੂੰ ਬਹੁਤ ਜ਼ਿਆਦਾ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ¢ ਰੱਖਿਆ ਕਮੇਟੀ ਦੇ ਰੁਖ਼ ਨੂੰ ਸਾਫ਼ ਕਰਦਿਆਂ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਨੇ ਤਿੰਨ ਅਹਿਮ ਨੁਕਤੇ ਸਾਹਮਣੇ ਰੱਖੇ ਹਨ | ਉਹਨਾਂ ਕਿਹਾ ਕਿ ਰੱਖਿਆ ਖੇਤਰ ਵਿੱਚ ਨਿਵੇਸ਼ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਸੰਸਦ ਦੇ ਕਾਰਜਕਾਲ ਦੇ ਖ਼ਤਮ ਹੋਣ ਤੱਕ ਇਹ ਦੇਸ਼ ਦੀ ਜੀ ਡੀ ਪੀ ਦੇ 3 ਫੀਸਦ ਤੱਕ ਪਹੁੰਚ ਸਕੇ¢ 'ਡਿਫੈਂਸ ਇਨਵੈਸਟਮੈਂਟ ਪਲਾਨ' ਵਿੱਚ ਹੁਣ ਹੋਰ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ | ਇਹ ਯੋਜਨਾ ਪੂਰੀ ਤਰ੍ਹਾਂ ਫੰਡਿਡ, ਕਿਫਾਇਤੀ ਅਤੇ ਲਾਗੂ ਕਰਨ ਯੋਗ ਹੋਣੀ ਚਾਹੀਦੀ ਹੈ, ਜਿਸ ਵਿੱਚ ਸਮੇਂ ਦੀ ਸੀਮਾ ਸਪੱਸ਼ਟ ਹੋਵੇ ਅਤੇ ਸੰਸਦ ਵੱਲੋਂ ਇਸ ਦੀ ਸਹੀ ਜਾਂਚ-ਪੜਤਾਲ ਕੀਤੀ ਜਾ ਸਕੇ¢ ਸਾਡੀਆਂ ਹਥਿਆਰਬੰਦ ਸੈਨਾਵਾਂ, ਰੱਖਿਆ ਉਦਯੋਗ, ਸਹਿਯੋਗੀ ਦੇਸ਼ਾਂ ਅਤੇ ਵਿਰੋਧੀਆਂ ਸਮੇਤ ਸਭ ਨੂੰ ਇਹ ਦੇਖਣ ਦੀ ਲੋੜ ਹੈ ਕਿ ਯੂ ਕੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਜੋ ਦਾਅਵੇ ਕਰਦਾ ਹੈ, ਉਨ੍ਹਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਸਰੋਤ ਅਤੇ ਫੰਡ ਵੀ ਮੁਹੱਈਆ ਕਰਵਾ ਰਿਹਾ ਹੈ |
ਪਿਛਲੀ ਖ਼ਬਰ ਲੰਡਨ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਖਿੜਕੀ 'ਚੋਂ ਡਿੱਗ ਰਹੀ 3 ਸਾਲਾ ਬੱਚੀ ਦੀ ਜਾਨ ਬਚਾਈ ਅਗਲੀ ਖ਼ਬਰ ਗਲਾਸਗੋ ਦੀ ਕੈਲਵਿਨਗਰੋਵ ਪਾਰਕ ਵਿਚ ਕਾਮਨਵੈਲਥ ਖੇਡਾਂ ਦੇ ਸਿੱਧੇ ਪ੍ਰਸਾਰਨ ਲਈ ਸਕਰੀਨਾਂ ਲੱਗਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।