27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਾਰਾਟੋਗਾ ਕਾਊਾਟੀ ਏਅਰਪੋਰਟ ਜਹਾਜ਼ ਦੀ ਮੁੱਢਲੀ ਰਿਪੋਰਟ ਕੀਤੀ ਗਈ ਜਨਤਕ

ਅਜੀਤ ਡੈਸਕ 12-06-2026
ਨਿਊ ਯਾਰਕ, 11 ਜੂਨ (ਰਾਜੂ ਸਹਿਬਾਜ਼ਪੁਰਾ)-ਸਾਰਾਟੋਗਾ ਕਾਊਾਟੀ ਏਅਰਪੋਰਟ 'ਤੇ 26 ਮਈ ਨੂੰ ਵਾਪਰੇ ਘਾਤਕ ਜਹਾਜ਼ ਹਾਦਸੇ ਸਬੰਧੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਮੁੱਢਲੀ ਰਿਪੋਰਟ ਨੇ ਹਾਦਸੇ ਦੇ ਨਵੇਂ ਵੇਰਵੇ ਸਾਹਮਣੇ ਲਿਆਂਦੇ ਹਨ | ਰਿਪੋਰਟ ਅਨੁਸਾਰ, 58 ਸਾਲਾ ਜੇਮਸ ਆਰ. ਸਟੀਵਰਟ ਕੈਰੋਗਾ ਲੇਕ, ਨਿਊ ਯÏਰਕ ਦੇ ਰਹਿਣ ਵਾਲੇ ਪਾਇਲਟ ਦੀ ਇਸ ਹਾਦਸੇ ਵਿੱਚ ਮÏਤ ਹੋ ਗਈ ਸੀ ਉਹ ਇਕ ਪੀਪਰ ਪੀ. ਏ.-25 ਟੋਅ ਜਹਾਜ਼ ਉਡਾ ਰਹੇ ਸਨ, ਜੋ ਇੱਕ ਬਿਨਾਂ ਇੰਜਣ ਦੇ ਜਹਾਜ (ਗਲਾਈਡਰ) ਨੂੰ ਖਿੱਚ ਕੇ ਉਡਾਣ ਭਰਵਾ ਰਿਹਾ ਸੀ | ਜਾਂਚ ਮੁਤਾਬਕ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਲਗਭਗ 200 ਫੁੱਟ ਦੀ ਉਚਾਈ 'ਤੇ ਗਲਾਈਡਰ ਅਚਾਨਕ ਉੱਪਰ ਚੜ੍ਹ ਗਿਆ ਅਤੇ ਟੋਅ ਜਹਾਜ਼ ਤੋਂ ਉੱਪਰ ਨਿਕਲ ਗਿਆ¢ ਇਸ ਨਾਲ ਟੋਅ ਜਹਾਜ਼ ਦਾ ਪਿਛਲਾ ਹਿਸਾ ਉਪਰ ਵੱਲ ਖਿੱਚਿਆ ਗਿਆ ਦੀ ਅਤੇ ਜਹਾਜ਼ ਦਾ ਅੱਗਲਾ ਹਿੱਸਾ ਹੇਠਾਂ ਵੱਲ ਝੁਕ ਗਿਆ | ਗਲਾਈਡਰ ਪਾਇਲਟ ਨੇ ਕਈ ਕੋਸ਼ਿਸ਼ਾਂ ਤੋਂ ਬਾਅਦ ਰੱਸੀ ਨੂੰ ਖੋਲ ਕਿ ਆਪਣੇ ਜਹਾਜ਼ ਨੂੰ ਟੋਅ ਜਹਾਜ ਤੋਂ ਅਲੱਗ ਕੀਤਾ ਅਤੇ ਸੁਰੱਖਿਅਤ ਹਵਾਈ ਅੱਡੇ 'ਤੇ ਵਾਪਸ ਮੁੜਿਆ ¢ ਪਰ ਟੋਅ ਜਹਾਜ਼ ਕੰਟਰੋਲ ਮੁੜ ਹਾਸਲ ਨਾ ਕਰ ਸਕਿਆ ਅਤੇ ਰਨਵੇ ਨੇੜੇ ਆ ਡਿੱਗਿਆ¢ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨਾਲ ਮਲਬਾ ਬੁਰੀ ਤਰ੍ਹਾਂ ਸੜ ਗਿਆ | ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਹਾਜ਼ ਦੇ ਇੰਜਣ ਦੀ ਜਾਂਚ ਦÏਰਾਨ ਕੋਈ ਮਕੈਨੀਕਲ ਖ਼ਰਾਬੀ ਨਹੀਂ ਮਿਲੀ¢ ਗਲਾਈਡਰ ਅਤੇ ਟੋਅ ਜਹਾਜ਼ ਨੂੰ ਜੋੜਨ ਵਾਲੀ ਰੱਸੀ ਵੀ ਹਾਦਸੇ ਵਾਲੀ ਥਾਂ ਤੋਂ ਸਹੀ ਹਾਲਤ ਵਿਚ ਮਿਲੀ ਅਤੇ ਕਿਹਾ ਕਿ ਹਾਦਸੇ ਦੀ ਅੰਤਿਮ ਰਿਪੋਰਟ ਆਉਣ 'ਚ 2 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ¢


ਪਿਛਲੀ ਖ਼ਬਰ ਹੋਨਵੀਰ ਰੰਧਾਵਾ ਨੇ ਸਰੀ ਦੀਆਂ ਜਨਤਕ ਥਾਵਾਂ 'ਤੇ ਵਾਸ਼ਰੂਮ ਬਣਾਉਣ ਦਾ ਵਾਅਦਾ ਦੁਹਰਾਇਆ ਅਗਲੀ ਖ਼ਬਰ ਕਮਲਪ੍ਰੀਤ ਕÏਰ ਨੂੰ ਮਿਲਿਆ 'ਲੈਫ਼ਟੀਨੈਂਟ ਗਵਰਨਰ ਅਕਾਦਮਿਕ ਮੈਡਲ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।