13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਰਤਾਨੀਆ ਵਿਚ 2035 ਤੱਕ 60 ਫ਼ੀਸਦ ਬੱਚੇ ਪੈਦਲ ਜਾਂ ਸਾਈਕਲ ਰਾਹੀਂ ਸਕੂਲ ਜਾਣ ਦੀ ਯੋਜਨਾ

ਅਜੀਤ ਡੈਸਕ 13-06-2026
ਲੰਡਨ, 12 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਸੁਧਾਰਨ ਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਕ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ¢ ਨਵੀਂ 'ਸਾਈਕਲਿੰਗ ਅਤੇ ਵਾਕਿੰਗ ਇਨਵੈਸਟਮੈਂਟ ਰਣਨੀਤੀ' ਤਹਿਤ ਸਰਕਾਰ ਨੇ ਟੀਚਾ ਮਿੱਥਿਆ ਹੈ ਕਿ 2035 ਤੱਕ ਇੰਗਲੈਂਡ ਵਿਚ 5 ਤੋਂ 16 ਸਾਲ ਦੇ 60 ਫ਼ੀਸਦ ਬੱਚੇ ਪੈਦਲ, ਸਾਈਕਲ ਜਾਂ ਸਕੂਟਰ ਰਾਹੀਂ ਸਕੂਲ ਜਾਣ | ਮÏਜੂਦਾ ਸਮੇਂ ਵਿੱਚ ਇਹ ਅੰਕੜਾ ਲਗਭਗ 45 ਫ਼ੀਸਦ ਹੈ, ਜਿਸਦਾ ਮਤਲਬ ਹੈ ਕਿ ਅਗਲੇ ਇਕ ਦਹਾਕੇ ਵਿੱਚ ਇਸ ਵਿਚ ਵੱਡਾ ਵਾਧਾ ਕਰਨਾ ਪਵੇਗਾ | ਟਰਾਂਸਪੋਰਟ ਮੰਤਰੀ ਹੇਡੀ ਅਲੈਗਜ਼ੈਂਡਰ ਵੱਲੋਂ ਪੇਸ਼ ਕੀਤੀ ਗਈ ਇਸ ਯੋਜਨਾ ਤਹਿਤ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੀ ਰਕਮ ਖਰਚਣ ਜਾ ਰਹੀ ਹੈ¢ ਯੋਜਨਾ ਮੁਤਾਬਿਕ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਸਰਗਰਮ ਸਫ਼ਰ ਨੂੰ ਉਤਸ਼ਾਹਿਤ ਕਰਨ ਲਈ 4.5 ਅਰਬ ਪੌਂਡ ਖਰਚ ਕਰੇਗੀ | ਜਿਸ ਨਾਲ ਸਾਲ 2030 ਤੱਕ ਸਕੂਲਾਂ ਦੇ ਆਲੇ-ਦੁਆਲੇ 5,000 ਨਵੇਂ ਪੈਦਲ ਅਤੇ ਸਾਈਕਲ ਮਾਰਗ ਤੇ 10,000 ਸੁਰੱਖਿਅਤ ਕਰਾਸਿੰਗਾਂ ਬਣਾਈਆਂ ਜਾਣਗੀਆਂ | ਮੰਤਰੀਆਂ ਦਾ ਦਾਅਵਾ ਹੈ ਕਿ ਇਸ ਮੁਹਿੰਮ ਨਾਲ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਵੇਗਾ, ਜਿਸ ਨਾਲ ਸਾਲਾਨਾ 40 ਲੱਖ ਬੀਮਾਰੀ ਦੀਆਂ ਛੁੱਟੀਆਂ ਘਟਣਗੀਆਂ ਤੇ ਜੀ.ਪੀ. ਡਾਕਟਰਾਂ ਦੀਆਂ 17 ਲੱਖ ਅਪੌਇੰਟਮੈਂਟਾਂ ਦੀ ਬਚਤ ਹੋਵੇਗੀ | ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਕਾਰ ਚਾਲਕਾਂ ਵਿਰੁੱਧ ਕੋਈ ਜੰਗ ਨਹੀਂ ਹੈ, ਬਲਕਿ ਇਸਦਾ ਮਕਸਦ ਸੜਕਾਂ 'ਤੇ ਟ੍ਰੈਫਿਕ ਘਟਾਉਣਾ ਅਤੇ ਸਫ਼ਰ ਨੂੰ ਸੁਰੱਖਿਅਤ ਬਣਾਉਣਾ ਹੈ¢ ਸਿਹਤ ਅਤੇ ਵਾਤਾਵਰਣ ਪ੍ਰੇਮੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਮਾਹਰਾਂ ਅਤੇ ਮਾਪਿਆਂ ਨੇ ਕੁਝ ਵੱਡੀਆਂ ਚੁਣÏਤੀਆਂ ਵੱਲ ਇਸ਼ਾਰਾ ਕੀਤਾ ਹੈ¢ ਉਹਨਾਂ ਕਿਹਾ ਕਿ ਇਸ ਟੀਚੇ ਵਿੱਚ 16 ਸਾਲ ਤੱਕ ਦੇ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਸਕੂਲ ਅਕਸਰ ਘਰਾਂ ਤੋਂ ਕਾਫ਼ੀ ਦੂਰ ਹੁੰਦੇ ਹਨ | ਕਈ ਮਾਪਿਆਂ ਦਾ ਕਹਿਣਾ ਹੈ ਕਿ ਸਵੇਰੇ ਕੰਮ 'ਤੇ ਜਾਣ ਦੀ ਜਲਦੀ ਕਾਰਨ ਉਨ੍ਹਾਂ ਲਈ ਬੱਚਿਆਂ ਨੂੰ ਕਾਰ ਰਾਹੀਂ ਸਕੂਲ ਛੱਡਣਾ ਸਭ ਤੋਂ ਸੌਖਾ ਤੇ ਸਮਾਂ ਬਚਾਉਣ ਵਾਲਾ ਤਰੀਕਾ ਹੁੰਦਾ ਹੈ¢ ਮਾਪਿਆਂ ਅਨੁਸਾਰ, ਸਿਰਫ਼ ਸਕੂਲ ਦੇ ਬਾਹਰ ਰਸਤੇ ਬਣਾਉਣਾ ਕਾਫ਼ੀ ਨਹੀਂ ਹੈ | ਜਦੋਂ ਤੱਕ ਪੂਰੇ ਇਲਾਕੇ ਦੀਆਂ ਸੜਕਾਂ 'ਤੇ ਸਪੀਡ ਲਿਮਟ ਘੱਟ ਨਹੀਂ ਕੀਤੀ ਜਾਂਦੀ ਅਤੇ ਸੁਰੱਖਿਅਤ ਸਾਈਕਲ ਟਰੈਕ ਨਹੀਂ ਬਣਦੇ, ਉਦੋਂ ਤੱਕ ਉਹ ਬੱਚਿਆਂ ਨੂੰ ਇਕੱਲੇ ਭੇਜਣ ਤੋਂ ਗੁਰੇਜ਼ ਕਰਨਗੇ |
ਪਿਛਲੀ ਖ਼ਬਰ ਪਤਨੀ ਦੀ ਮÏਤ ਮਾਮਲੇ 'ਚ ਪਾਬੰਦੀਸ਼ੁਦਾ ਸਾਬਕਾ ਓਲੰਪੀਅਨ ਰੋਹਨ ਡੈਨਿਸ ਮੁੜ ਵਿਵਾਦਾਂ 'ਚ, ਅਗਲੀ ਖ਼ਬਰ ਮਹਾਰਾਜਾ ਚਾਰਲਸ ਵੱਲੋਂ 'ਬਿ੍ਟਿਸ਼ ਏਸ਼ੀਅਨ ਟਰੱਸਟ' ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।