13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਥਾਈ ਨਿਵਾਸੀ ਭਾਰਤੀ 10 ਕਰੋੜ ਡਾਲਰ ਬੈਂਕ ਧੋਖਾਧੜੀ ਮਾਮਲੇ 'ਚ ਗਿ੍ਫ਼ਤਾਰ

ਅਜੀਤ ਡੈਸਕ 13-06-2026
ਸੈਕਰਾਮੈਂਟੋ, 12 ਜੂਨ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿਚ ਸੰਘੀ ਏਜੰਟਾਂ ਨੇ 44 ਸਾਲਾ ਕਾਰੋਬਾਰੀ ਤੇ ਭਾਰਤ ਤੋਂ ਕਾਨੂੰਨੀ ਸਥਾਈ ਨਿਵਾਸੀ ਮਹਿੰਦਰ ਮਖੀਜਾਨੀ ਨੂੰ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ਯੋਜਨਾ ਦੇ ਮਾਸਟਰਮਾਈਾਡ ਹੋਣ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਲੈ ਲਿਆ ਹੈ¢ ਉਸ ਨੂੰ ਨਿਊਪੋਰਟ ਬੀਚ ਦੇ ਕੋਰੋਨਾ ਡੇਲ ਮਾਰ ਵਿੱਚ ਉਸ ਦੇ ਘਰ ਤੋਂ ਗਿ੍ਫਤਾਰ ਕੀਤਾ ਹੈ¢ ਮਖੀਜਾਨੀ ਨੂੰ ਸੰਭਾਵਤ 30 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ | ਅਪਰਾਧਿਕ ਸ਼ਿਕਾਇਤ ਅਨੁਸਾਰ ਕੈਂਟਰ ਗਰੁੱਪ ਜੋ ਕਿ ਮਖੀਜਾਨੀ ਦੇ ਨਿਯੰਤਰਣ ਅਧੀਨ ਇਕ ਫਰਮ ਹੈ, ਨਾਲ ਸਬੰਧਤ ਉਧਾਰ ਸਮਝੌਤਿਆਂ 'ਚ ਗੜਬੜੀ ਕੀਤੀ ਗਈ | ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਸਤੰਬਰ 2024 ਅਤੇ ਅਪ੍ਰੈਲ 2025 ਦੇ ਵਿਚਕਾਰ, ਮਖੀਜਾਨੀ ਤੇ ਇਕ ਅਧੀਨ ਅਧਿਕਾਰੀ ਨੇ ਟਾਈਟਲ ਬੀਮਾ ਦਸਤਾਵੇਜ਼ਾਂ ਨੂੰ ਜਾਅਲੀ ਬਣਾ ਕੇ ਉਧਾਰ ਸਮਝÏਤਿਆਂ ਵਿੱਚ ਹੇਰਾਫੇਰੀ ਕੀਤੀ¢ ਵਿੱਤੀ ਅਪਰਾਧਾਂ ਤੋਂ ਇਲਾਵਾ ਉਸ ਉਪਰ ਅਧੀਨ ਅਧਿਕਾਰੀਆਂ 'ਤੇ ਨਿਯੰਤਰਣ ਪਾਉਣ ਲਈ ਧਮਕੀਆਂ ਦੇਣ ਦੇ ਦੋਸ਼ ਵੀ ਲਾਏ ਗਏ ਹਨ |





ਪਿਛਲੀ ਖ਼ਬਰ ਅਮਰੀਕਾ ਵਿਚ ਸਲਾਨਾ ਮਹਿੰਗਾਈ ਦਰ ਪਹਿਲੀ ਵਾਰ 4.2 ਫੀਸਦੀ ਹੋਈ ਅਗਲੀ ਖ਼ਬਰ ਹਿੰਸਾ ਤੇ ਹਫੜਾ-ਦਫੜੀ ਵਿਚ 10 ਪੁਲਿਸ ਅਧਿਕਾਰੀ ਜ਼ਖ਼ਮੀ, 56 ਨੂੰ ਹਿਰਾਸਤ ਵਿਚ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।