22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬੀ ਨੌਜਵਾਨ ਦੀ ਵਿੰਥਰੋਪ ਯੂਨੀਵਰਸਿਟੀ ਦੀ ਐਥਲੈਟਿਕਸ ਐਸੋਸੀਏਸ਼ਨ ਲਈ ਹੋਈ ਚੋਣ

ਅਜੀਤ ਡੈਸਕ 14-06-2026
ਵੈਨਕੂਵਰ, 13 ਜੂਨ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੇ ਸਰੀ ਫਲੀਟਵੁੱਡ ਸੈਕੰਡਰੀ ਸਕੂਲ ਦੇ ਦਸਤਾਰਧਾਰੀ ਗਰੈਜੂਏਟ ਵਿਦਿਆਰਥੀ ਈਸ਼ਰ ਸਿੰਘ ਸਰਾਏ ਦੀ ਸਾਊਥ ਕੈਰੋਲੀਨਾ ਦੀ ਵਿੰਥਰੋਪ ਯੂਨੀਵਰਸਿਟੀ ਵਿਚ ਨੈਸ਼ਨਲ ਕਾਲਜੀਏਟ ਅਥਲੈਟਿਕਸ ਐਸੋਸੀਏਸ਼ਨ ਦੀ ਬਾਸਕਿਟ ਡਿਵੀਜਨ ਲਈ ਕੈਨੇਡੀਅਨ ਖਿਡਾਰੀ ਵਜੋਂ ਚੋਣ ਕੀਤੀ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਹੈ ਕਿ 20 ਸਾਲਾ ਈਸ਼ਰ ਸਿੰਘ ਸਰਾਏ ਸਰੀ ਸੈਂਟਰ ਤੋਂ ਪੰਜਾਬੀ ਮੂਲ ਦੇ ਲਿਬਰਲ ਸਾਂਸਦ ਰਣਦੀਪ ਸਿੰਘ ਸਰਾਏ ਦਾ ਬੇਟਾ ਹੈ¢ ਅਤੇ ਉਹ ਬਾਸਕਿਟਬਾਲ ਟੀਮ ਲਈ ਚੁਣਿਆ ਜਾਣ ਵਾਲਾ ਦੂਜਾ ਦਸਤਾਰਧਾਰੀ ਸਿੱਖ ਖਿਡਾਰੀ ਹੈ¢ ਇਸਤੋਂ ਪਹਿਲਾਂ ਸਿੱਖ ਖਿਡਾਰੀ ਦੀਪਨਜੋਤ ਸਿੰਘ 2009 ਵਿਚ ਐਨਸੀਏਏ ਲਈ ਚੁਣਿਆ ਗਿਆ ਸੀ | ਪੰਜਾਬੀ ਭਾਈਚਾਰੇ ਵੱਲੋਂ ਈਸ਼ਰ ਸਿੰਘ ਦੀ ਇਸ ਪ੍ਰਾਪਤੀ ਤੇ ਸ਼ੁਭਕਾਮਨਾਵਾਂ ਦੇ ਨਾਲ ਪਿਤਾ ਰਣਦੀਪ ਸਿੰਘ ਸਰਾਏ, ਮਾਂ ਸਰਬਜੀਤ ਕÏਰ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਗਲਾਸਗੋ 'ਚ ਨਸਲਵਾਦ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਗਵਾ ਤੇ ਜਬਰ-ਜ਼ਿਨਾਹ ਮਾਮਲੇ 'ਚ ਪੰਜਾਬੀ ਨੂੰ 34 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।