22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗਲਾਸਗੋ 'ਚ ਨਸਲਵਾਦ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ

ਅਜੀਤ ਡੈਸਕ 14-06-2026
ਗਲਾਸਗੋ, 13 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਦੇ ਪ੍ਰਸਿੱਧ ਰੌਇਸ ਕੌਨਸਰਟ ਹਾਲ ਦੇ ਸਾਹਮਣੇ ਬੁਕਾਨਨ ਸਟਰੀਟ 'ਚ ਨਸਲਵਾਦ ਵਿਰੋਧੀ ਮੁਹਿੰਮਕਾਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਨੋ ਸਕਾਟਲੈਂਡ, ਨੋ ਨਾਜੀ ਤੇ ਸ਼ਰਨਾਰਥੀਆਂ ਨੂੰ ਜੀ ਆਇਆਂ ਨੂੰ ਦੇ ਨਾਅਰੇ ਲਗਾਏ¢ ਇਹ ਨਾਅਰੇ ਉਸ ਵੇਲੇ ਗੂੰਜੇ ਜਦੋਂ ਉੱਥੇ ਕੁਝ ਵਿਰੋਧੀ ਪ੍ਰਦਰਸ਼ਨਕਾਰੀ ਵੀ ਪਹੁੰਚੇ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਆਯੋਜਕਾਂ ਵੱਲੋਂ ਕਥਿਤ ਤÏਰ 'ਤੇ ਸੱਜੇ ਪੱਖੀ ਵਿਚਾਰਾਂ ਨਾਲ ਜੁੜਿਆ ਹੋਇਆ ਦੱਸਿਆ ਗਿਆ | ਪ੍ਰਦਰਸ਼ਨ 'ਚ ਸ਼ਾਮਿਲ ਲੋਕਾਂ ਨੇ ਕਿਹਾ ਕਿ ਸਕਾਟਲੈਂਡ ਵਿੱਚ ਬਹੁ-ਸੱਭਿਆਚਾਰਕ ਸਮਾਜ ਹੈ ਅਤੇ ਇੱਥੇ ਨਸਲਵਾਦ, ਫਾਸ਼ੀਵਾਦ ਜਾਂ ਨਫ਼ਰਤ ਭਰੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ¢ ਇਹ ਪ੍ਰਦਰਸ਼ਨ ਹਾਲੀਆ ਦਿਨਾਂ ਵਿੱਚ ਉੱਤਰੀ ਆਇਰਲੈਂਡ ਦੇ ਬੈਲਫਾਸਟ ਸ਼ਹਿਰ ਵਿੱਚ ਹੋਏ ਹਮਲੇ ਤੋਂ ਬਾਅਦ ਗਲਾਸਗੋ ਅਤੇ ਹੋਰ ਇਲਾਕਿਆਂ ਵਿੱਚ ਹੋਈਆਂ ਨਸਲੀ ਤਣਾਅ ਅਤੇ ਹਿੰਸਕ ਘਟਨਾਵਾਂ ਦੇ ਜਵਾਬ ਵਜੋਂ ਆਯੋਜਿਤ ਕੀਤਾ ਗਿਆ ਸੀ¢ ਪ੍ਰਦਰਸ਼ਨ ਦਾ ਮਕਸਦ ਨਸਲਵਾਦ ਅਤੇ ਘਿ੍ਣਾ ਦੇ ਖ਼ਿਲਾਫ਼ ਇਕਜੁੱਟਤਾ ਦਿਖਾਉਣਾ, ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠੇ ਦਿਖਾਉਣਾ ਅਤੇ ਇਹ ਸੰਦੇਸ਼ ਦੇਣਾ ਹੈ ਕਿ ਗਲਾਸਗੋ ਅਤੇ ਸਕਾਟਲੈਂਡ ਵਿੱਚ ਨਫ਼ਰਤ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ | ਦੂਜੇ ਪਾਸੇ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਮÏਜੂਦਗੀ ਕਾਰਨ ਕੁਝ ਸਮੇਂ ਲਈ ਮਾਹÏਲ ਤਣਾਅਪੂਰਨ ਬਣ ਗਿਆ | ਹਾਲਾਂਕਿ, ਪੁਲਿਸ ਦੀ ਨਿਗਰਾਨੀ ਹੇਠ ਦੋਵੇਂ ਧਿਰਾਂ ਨੂੰ ਵੱਖ-ਵੱਖ ਰੱਖਿਆ ਗਿਆ ਅਤੇ ਕੋਈ ਵੱਡੀ ਗੜਬੜ ਦੀ ਖ਼ਬਰ ਸਾਹਮਣੇ ਨਹੀਂ ਆਈ | ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਨਸਲੀ ਭੇਦਭਾਵ ਦੇ ਵਿਰੁੱਧ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ | ਪੁਲਿਸ ਨੇ ਕਿਹਾ ਕਿ ਸਮਾਗਮ ਦÏਰਾਨ ਹਾਲਾਤ ਕਾਬੂ ਵਿੱਚ ਰਹੇ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਇੰਤਜ਼ਾਮ ਕੀਤੇ ਗਏ ਸਨ¢
ਪਿਛਲੀ ਖ਼ਬਰ ਇਟਲੀ ਦੀ ਵਿੱਤੀ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰਕਮ ਭੇਜਣ ਲਈ ਗਾਹਕ ਤੇ ਕੰਪਨੀ ਦੇ ਮਾਲਕ ਨੂੰ ਕੀਤਾ ਹਜ਼ਾਰਾਂ ਯੂਰੋ... ਅਗਲੀ ਖ਼ਬਰ ਪੰਜਾਬੀ ਨੌਜਵਾਨ ਦੀ ਵਿੰਥਰੋਪ ਯੂਨੀਵਰਸਿਟੀ ਦੀ ਐਥਲੈਟਿਕਸ ਐਸੋਸੀਏਸ਼ਨ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।