24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹੰਸਲੋ ਵਿਚ ਏ4 ਗ੍ਰੇਟ ਵੈਸਟ ਰੋਡ ’ਤੇ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ; 60 ਫਾਇਰਫਾਈਟਰਾਂ ਨੇ ਪਾਇਆ ਕਾਬੂ

ਅਜੀਤ ਡੈਸਕ 17-06-2026
ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੰਸਲੋ ‘ਚ ਏ4 ਗ੍ਰੇਟ ਵੈਸਟ ਰੋਡ ‘ਤੇ ਸਥਿਤ ਇਕ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਲਈ 60 ਫਾਇਰਫਾਈਟਰਾਂ ਨੂੰ ਮੁਸ਼ੱਕਤ ਕਰਨੀ ਪਈ। ਲੰਡਨ ਫਾਇਰ ਬ੍ਰਿਗੇਡ ਮੁਤਾਬਕ, ਰੈਸਟੋਰੈਂਟ ਦੀ ਲਗਭਗ ਅੱਧੀ ਛੱਤ ਅੱਗ ਦੀ ਲਪੇਟ ਵਿੱਚ ਆ ਗਈ ਸੀ। ਲੰਡਨ ਫਾਇਰ ਬ੍ਰਿਗੇਡ ਵੱਲੋਂ ਅਧਿਕਾਰਤ ਤੌਰ ‘ਤੇ ਰੈਸਟੋਰੈਂਟ ਦੇ ਨਾਮ ਦੀ ਪੁਸ਼ਟੀ ਨਹੀਂ ਕੀਤੀ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਤਸਵੀਰਾਂ ਵਿਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਉਚਾਈ ‘ਤੇ ਪੌੜੀਆਂ ਲਗਾ ਕੇ ਅੱਗ ‘ਤੇ ਪਾਣੀ ਦੀ ਬੌਛਾੜਾਂ ਕਰਦੀਆਂ ਨਜ਼ਰ ਆਈਆਂ। ਇਸ ਦੌਰਾਨ ਇਲਾਕੇ ਵਿੱਚੋਂ ਲੰਘ ਰਹੇ ਇਕ ਡਰਾਈਵਰ ਨੇ ਦੱਸਿਆ ਕਿ ਇਸ ‘ਵੱਡੀ ਘਟਨਾ’ ਕਾਰਨ ਮੌਕੇ ‘ਤੇ ‘ਐਂਬੂਲੈਂਸਾਂ’ ਨੂੰ ਵੀ ਸੱਦਣਾ ਪਿਆ। ਲੰਡਨ ਐਂਬੂਲੈਂਸ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਜਾਂ ਕੋਈ ਜ਼ਖਮੀ ਨਹੀਂ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਯੂਕਰੇਨ ਦੀ ਹਮਾਇਤ ’ਚ ਬਰਤਾਨੀਆ ਦਾ ਵੱਡਾ ਕਦਮ, ਰੂਸ ‘ਤੇ 70 ਨਵੀਆਂ ਪਾਬੰਦੀਆਂ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵੱਲੋਂ ਸਾਲਾਨਾ ‘ਫੇਮਸ ਪੰਜਾਬੀ ਮੇਲਾ 2026’ ਕਰਵਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।