ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਹੀਦ ਭਗਤ ਸਿੰਘ ਕਲੱਬ ਹੇਜ਼ (ਯੂ.ਕੇ.) ਵੱਲੋਂ ਸਾਲਾਨਾ ‘ਫੇਮਸ ਪੰਜਾਬੀ ਮੇਲਾ 2026’ ਦਾ ਆਯੋਜਨ ਕੀਤਾ ਗਿਆ। ਪ੍ਰਤਾਪ ਸਿੰਘ ਮੋਮੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸੱਭਿਆਚਾਰਕ ਮੇਲੇ ਵਿੱਚ ਨਾਮਵਰ ਗਾਇਕ ਜੋੜੀ ਮੁਹੰਮਦ ਸਦੀਕ ਅਤੇ ਸੁਖਜੀਤ ਕੌਰ, ਗਾਇਕਾ ਸੁਨੰਦਾ ਸ਼ਰਮਾ, ਅੰਗਰੇਜ਼ ਅਲੀ, ਦੀਪਾ ਬਾਜਵਾ, ਇੰਦਰਬੀਰ ਸਿੱਧੂ, ਬਲਦੇਵ �ਜਲਾ ਬੁਲਟ ਤੋਂ ਇਲਾਵਾ ਇੰਦਰਜੀਤ ਲੰਡਨ, ਬੀ 2, ਲੱਕੀ ਦੁਰਗਾਪੁਰੀਆ, ਸੁੱਖ ਕਲਸੀ ਅਤੇ ਸੈਂਡੀ ਮਾਨਸਾ ਆਦਿ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ। ਮੇਲੇ ਦੇ ਮੰਚ ਸੰਚਾਲਨਾ ਸੰਤੋਖ ਸਿੰਘ ਸੋਖਾ ਢੇਸੀ ਅਤੇ ਬਿੱਟੂ ਖੰਗੂੜਾ ਨੇ ਕੀਤੀ। ਮੇਲੇ ਦੇ ਮੁੱਖ ਪ੍ਰਬੰਧਕ ਪ੍ਰਤਾਪ ਸਿੰਘ ਮੋਮੀ ਅਤੇ ਸੁਖਵਿੰਦਰ ਸਿੰਘ ਸੁੱਖੀ ਨੇ ਦਰਸ਼ਕਾਂ, ਮੇਲੇ ਲਈ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਅਤੇ ਹਲਿੰਗਡਨ ਕੌਂਸਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮੁਹੰਮਦ ਸਦੀਕ, ਕੁਲਵੰਤ ਸਿੰਘ ਧਾਲੀਵਾਲ ਅਤੇ ਹਲਿੰਗਡਨ ਕੌਂਸਲ ਦੇ ਨੇਤਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।