25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਭਾਰਤੀ ਕਪਤਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਬ੍ਰਿਟੇਨ ਵੱਲੋਂ ਰੂਸ ਦੇ ‘ਸ਼ੈਡੋ ਫਲੀਟ’ ’ਤੇ ਨਵੀਆਂ ਪਾਬੰਦੀਆਂ

ਅਜੀਤ ਡੈਸਕ 17-06-2026
ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਨੇ ਮੰਗਲਵਾਰ ਨੂੰ ਰੂਸ ਦੇ ‘ਸ਼ੈਡੋ ਫਲੀਟ’ (ਪਾਬੰਦੀਆਂ ਤੋਂ ਬਚਣ ਲਈ ਵਰਤੇ ਜਾਂਦੇ ਗੁਪਤ ਤੇਲ ਟੈਂਕਰਾਂ) ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਇਕ ਭਾਰਤੀ ਕਪਤਾਨ ‘ਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ। 38 ਸਾਲਾ ਅਜੇ ਪੰਤ ਨੂੰ ਬਰਤਾਨੀਆ ਦੀ ‘ਨੈਸ਼ਨਲ ਕ੍ਰਾਈਮ ਏਜੰਸੀ’ ਨੇ ਬ੍ਰਿਟਿਸ਼ ਹਥਿਆਰਬੰਦ ਬਲਾਂ ਨਾਲ ਮਿਲ ਕੇ ਚਲਾਈ ਇਕ ਸਾਂਝੀ ਮੁਹਿੰਮ ਦੌਰਾਨ ਇੰਗਲਿਸ਼ ਚੈਨਲ ਵਿਚੋਂ ਗ੍ਰਿਫਤਾਰ ਕੀਤਾ ਸੀ, ਜਿੱਥੇ ਇੱਕ ਰੂਸੀ ਸ਼ੈਡੋ ਫਲੀਟ ਤੇਲ ਟੈਂਕਰ ਨੂੰ ਰੋਕਿਆ ਗਿਆ ਸੀ। ਸਥਾਨਕ ਬ੍ਰਿਟਿਸ਼ ਮੀਡੀਆ ਰਿਪੋਰਟਾਂ ਅਨੁਸਾਰ, ਅਜੇ ਪੰਤ ਮੰਗਲਵਾਰ ਨੂੰ ਬੋਰਨਮਾਊਥ ਪੁਲਿਸ ਸਟੇਸ਼ਨ ਤੋਂ ਵੀਡੀ� ਲਿੰਕ ਰਾਹੀਂ ਸਾਊਥੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਸ਼ੁਰੂਆਤੀ ਸੁਣਵਾਈ ਲਈ ਪੇਸ਼ ਹੋਇਆ। ਇਸ ਸੁਣਵਾਈ ਦੌਰਾਨ ਉਸ ਨੇ ਆਪਣੇ ਨਾਮ ਦੀ ਪੁਸ਼ਟੀ ਕੀਤੀ ਤੇ ਆਪਣਾ ਪਤਾ ਭਾਰਤ ਦਾ ਹੋਣ ਬਾਰੇ ਦੱਸਿਆ।
ਪਿਛਲੀ ਖ਼ਬਰ ਸਰੀ ਵਿਖੇ ਭਾਰਤ ਵਿਰੋਧੀ ਪ੍ਰਦਰਸ਼ਨ ਅਗਲੀ ਖ਼ਬਰ ਬੈੱਡਫੋਰਡ ਵਿਖੇ ਘੱਲੂਘਾਰਾ ਜੂਨ 84 ਦੀ ਯਾਦ ’ਚ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।