25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵੈਨਕੂਵਰ ਹਵਾਈ ਅੱਡੇ ਤੋਂ ਰਿਸ਼ਤੇਦਾਰਾਂ ਨੂੰ ਲੈਣ ਗਈ ਪੰਜਾਬਣ ਦੀ ਚਮਕੀ ਕਿਸਮਤ

ਅਜੀਤ ਡੈਸਕ 17-06-2026
ਐਬਟਸਫੌਰਡ, 16 ਮਈ (ਗੁਰਦੀਪ ਗਰੇਵਾਲ)-ਇੰਗਲੈਂਡ ਤੋਂ ਕੈਨੇਡਾ ਆ ਰਹੇ ਰਿਸ਼ਤੇਦਾਰਾਂ ਨੂੰ ਲੈਣ ਵਾਸਤੇ ਵੈਨਕੂਵਰ ਦੇ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਪੰਜਾਬਣ ਜਸਪ੍ਰੀਤ ਕੌਰ ਨੂੰ ਘਰ ਤੋਂ ਤੁਰਨ ਵੇਲੇ ਇਹ ਅੰਦਾਜ਼ਾ ਵੀ ਨਹੀਂ ਸੀ, ਕਿ ਅੱਜ ਉਹ ਲੱਖਪਤੀ ਬਣ ਜਾਵੇਗੀ। ਜਸਪ੍ਰੀਤ ਕੋਰ ਜਦੋਂ ਆਪਣੇ ਪਰਿਵਾਰ ਸਮੇਤ ਹਵਾਈ ਅੱਡੇ ‘ਤੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਹੀ ਸੀ ਤਾਂ ਇਸ ਦੌਰਾਨ ਉਸ ਦੇ ਮਨ ਵਿਚ ਲਾਟਰੀ ਪਾਉਣ ਜਾ ਖਿਆਲ ਆਇਆ ਤੇ ਉਸਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਲੋਟੋ ਮੈਕਸ 649 ਦੀ ਲਾਟਰੀ ਖਰੀਦ ਲਈ ਤੇ ਜਦੋਂ ਟਿਕਟ ਦੇ 6 ਨੰਬਰਾਂ ਚੋਂ 5 ਨੰਬਰ ਮੇਲ ਖਾ ਗਏ ਤਾਂ ਉਸਨੇ ਖੁਸ਼ੀ ‘ਚ ਚਿਲਾਉਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਵਿਸ਼ਵਾਸ਼ ਹੀ ਨਹੀਂ ਸੀ ਹੋ ਰਿਹਾ ਕਿ ਉਸਨੇ ਇਕ ਲੱਖ 43 ਹਜ਼ਾਰ 758 ਡਾਲਰ ਤੇ 50 ਸੈਂਟ ਭਾਵ ਤਕਰੀਬਨ 97 ਲੱਖ ਰੁਪਏ ਦੀ ਲਾਟਰੀ ਜਿੱਤ ਲਈ ਹੈ। ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਸ ਲਾਟਰੀ ਨੇ ਉਸਦੇ ਪਰਿਵਾਰ ਦੀ ਜਿੰਦਗੀ ਬਦਲ ਦਿੱਤੀ ਹੈ ਤੇ ਉਹ ਜਿੱਤੀ ਹੋਈ ਰਕਮ ਦਾ ਕੁੱਝ ਹਿੱਸਾ ਆਪਣੇ ਬੱਚਿਆਂ ਨੂੰ ਦੇਵੇਗੀ ਤੇ ਕੁੱਝ ਦਾਨ ਕਰੇਗੀ ਤੇ ਆਪਣੇ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਵਾਸਤੇ ਜਾਵੇਗੀ।
ਪਿਛਲੀ ਖ਼ਬਰ ਸ਼ਿਕਾਗੋ ਵਿਚ ਤੇਜ਼ ਰਫ਼ਤਾਰ ਹਨ੍ਹੇਰੀ ਝੱਖੜ ਨਾਲ ਜਨ ਜੀਵਨ ਪ੍ਰਭਾਵਿਤ ਅਗਲੀ ਖ਼ਬਰ ਸਰੀ ਵਿਖੇ ਭਾਰਤ ਵਿਰੋਧੀ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।