27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਆਸਟ੍ਰੇਲੀਅਨ ਸਿੱਖ ਗੇਮਸ ਦੀ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਚੋਣ ਦਲਜੀਤ ਸਿੰਘ ਧਾਮੀ ਨੇ ਜਿੱਤੀ

ਅਜੀਤ ਡੈਸਕ 17-06-2026
ਬ੍ਰਿਸਬੇਨ, 16 ਜੂਨ (ਮਹਿੰਦਰ ਪਾਲ ਸਿੰਘ ਕਾਹਲੋਂ)-ਸੰਸਾਰ ਭਰ ਦੇ ਸਿੱਖਾਂ ‘ਚ ਆਪਣੀ ਵਿਲੱਖਣ ਪਛਾਣ ਬਣਾਈ ਆਸਟ੍ਰੇਲੀਅਨ ਸਿੱਖ ਗੇਮਸ ( ਖੇਡਾਂ) ਦੀ ਨੈਸ਼ਨਲ ਕਮੇਟੀ ਦੀ ਚੋਣ ਵਿੱਚ ਬ੍ਰਿਸਬੇਨ ਕਾਲਮਵੇਲ ਕਲੱਬ ਦੇ ਦਲਜੀਤ ਸਿੰਘ ਧਾਮੀ ਨੇ ਆਪਣੇ ਮੁਕਾਬਲੇ ਦੇ ਉਮੀਦਵਾਰ ਨੂੰ 32-14 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਉਨ੍ਹਾਂ ਦੇ ਨਾਲ ਨਿਉ ਫਾਰਮ ਕਲੱਬ ਦੇ ਜਸਦੇਵ ਸਿੰਘ ਬੱਲ ਸੈਕਟਰੀ, ਜਗਦੀਪ ਸਿੰਘ ਭਿੰਡਰ ਖਜ਼ਾਨਚੀ, ਦੇ ਅਹੁਦੇਦਾਰ ਵਜੋਂ ਚੋਣ ਜਿੱਤੇ । ਵਾਇਸ ਪ੍ਰਧਾਨ ਵਜੋਂ ਗੁਰਪ੍ਰੀਤ ਸਿੰਘ ਵਿਕਟੋਰੀਆ, ਸਭਿਆਚਾਰ ਅਹੁਦੇ ਤੇ ਜੋਤੀ ਅਮਰਜੋਤ ਗੁਰਾਇਆ ਤੇ ਹਰਪਾਲ ਕੋਰ ਸੰਧੂ, �ਰਤ ਪ੍ਰਤੀਨਿਧੀ ਜੈਸਕਾ ਸਰਨਾ ਤੇ ਸਤਵਿੰਦਰ ਕੋਰ , ਸਪੋਰਟ ਸਕੱਤਰ ਹਰਪ੍ਰੀਤ ਸਿੰਘ ਸਿਡਨੀ ਤੇ ਨਰਿੰਦਰ ਸਿੰਘ ਵਿਕਟੋਰੀਆ ਚੁਣੇ ਗਏ । ਇਨ੍ਹਾਂ ਚੋਣਾਂ ਵਿੱਚ ਆਸਟ੍ਰੇਲੀਆ ਭਰ ਦੇ 47 ਸਿੱਖ ਖੇਡ ਕਲੱਬਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਇਸ ਵਿੱਚ ਹਿੱਸਾ ਲਿਆ। ਆਮ ਸਿੱਖ ਭਾਈਚਾਰੇ ਨੂੰ ਇੱਕ ਚਿੰਤਾ ਸੀ ਕਿ ਇਹ ਖੇਡਾਂ ਭਾਰਤੀ ਸਿਆਸਤ ਦੀ ਭੇਟ ਨਾ ਚੜ੍ਹ ਜਾਣ ਅਤੇ ਖੇਡਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜੇ ਹੋਏ ਖਿਡਾਰੀ ਹੀ ਇਸ ਖੇਡ ਕਮੇਟੀ ਦੇ ਅਹੁਦੇਦਾਰ ਬਣਨ । ਨਵੇਂ ਕਮੇਟੀ ਦੇ ਬਹੁਤੇ ਮੈਂਬਰ ਆਪ ਖੁਦ ਖੇਡ ਮੈਦਾਨਾਂ ਵਿਚ ਬਤੌਰ ਖਿਡਾਰੀ ਖੇਡ ਦੇ ਰਹੇ ਹਨ ।
ਪਿਛਲੀ ਖ਼ਬਰ ਪੰਜਾਬੀ ਗਾਣੇ ਦੇ ਮੁਰੀਦ ਹੋਏ ਫਰਾਂਸੀਸੀ ਰਾਸ਼ਟਰਪਤੀ! PM Modi ਨਾਲ ਸਾਂਝੀ ਕੀਤੀ ਵੀਡੀਓ ਅਗਲੀ ਖ਼ਬਰ ਵੈਨਕੂਵਰ ਦੀ ਨੌਜਵਾਨ ਹਾਕੀ ਅਕੈਡਮੀ ਬੰਦ ਕਰਨ ਦਾ ਫ਼ੈਸਲਾ, ਵਿਦਿਆਰਥੀਆਂ ਤੇ ਮਾਪਿਆਂ ’ਚ ਨਿਰਾਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।