27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵੈਨਕੂਵਰ ਦੀ ਨੌਜਵਾਨ ਹਾਕੀ ਅਕੈਡਮੀ ਬੰਦ ਕਰਨ ਦਾ ਫ਼ੈਸਲਾ, ਵਿਦਿਆਰਥੀਆਂ ਤੇ ਮਾਪਿਆਂ ’ਚ ਨਿਰਾਸ਼ਾ

ਅਜੀਤ ਡੈਸਕ 17-06-2026
ਵੈਨਕੂਵਰ, 16 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਬ੍ਰਿਟਾਨੀਆ ਹਾਕੀ ਅਕੈਡਮੀ ਨੂੰ ਬੰਦ ਕਰਨ ਦੇ ਫ਼ੈਸਲੇ ਨੇ ਵਿਦਿਆਰਥੀਆਂ, ਮਾਪਿਆਂ ਅਤੇ ਹਾਕੀ ਪ੍ਰੇਮੀਆਂ ਵਿੱਚ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਵੈਨਕੂਵਰ ਸਕੂਲ ਬੋਰਡ ਵੱਲੋਂ ਇਹ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬ੍ਰਿਟਾਨੀਆ ਸੈਕੰਡਰੀ ਸਕੂਲ ਨਾਲ ਜੁੜੀ ਇਹ ਅਕੈਡਮੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਾਕੀ ਦੀ ਸਿਖਲਾਈ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕਰਦੀ ਰਹੀ ਹੈ। ਕਈ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਰਾਹੀਂ ਆਪਣੇ ਖੇਡ ਕੌਸ਼ਲ ਨੂੰ ਨਿਖਾਰਿਆ ਅਤੇ ਉੱਚ ਪੱਧਰੀ ਹਾਕੀ ਵਿੱਚ ਅੱਗੇ ਵਧਣ ਦਾ ਰਾਹ ਬਣਾਇਆ। ਅਕੈਡਮੀ ਨਾਲ ਜੁੜੇ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਨੇ ਉਨਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਅਨੁਸਾਰ ਹਾਕੀ ਅਕੈਡਮੀ ਸਿਰਫ਼ ਖੇਡ ਸਿਖਲਾਈ ਦਾ ਕੇਂਦਰ ਨਹੀਂ ਸੀ, ਸਗੋਂ ਇਹ ਦੋਸਤੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਦਾ ਮਾਧਿਅਮ ਵੀ ਬਣੀ। ਵੈਨਕੂਵਰ ਸਕੂਲ ਬੋਰਡ ਵੱਲੋਂ ਫ਼ੈਸਲੇ ਦੇ ਕਾਰਨਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੀ ਭਵਿੱਖੀ ਸਥਿਤੀ ਅਤੇ ਸੰਸਾਧਨਾਂ ਦੇ ਪ੍ਰਬੰਧ ਨੂੰ ਧਿਆਨ ਵਿੱਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਫ਼ੈਸਲੇ ਨਾਲ ਉਹਨਾਂ ਪਰਿਵਾਰਾਂ ਨੂੰ ਝਟਕਾ ਲੱਗਿਆ ਹੈ ਜੋ ਆਪਣੇ ਬੱਚਿਆਂ ਦੇ ਖੇਡ ਅਤੇ ਸਿੱਖਿਆ ਦੇ ਸੰਯੁਕਤ ਵਿਕਾਸ ਲਈ ਇਸ ਅਕੈਡਮੀ ਨੂੰ ਇੱਕ ਮਹੱਤਵਪੂਰਨ ਮੰਚ ਮੰਨਦੇ ਸਨ। ਸਕੂਲ ਬੋਰਡ ਦੇ ਫ਼ੈਸਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਚਰਚਾ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਆਸਟ੍ਰੇਲੀਅਨ ਸਿੱਖ ਗੇਮਸ ਦੀ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਚੋਣ ਦਲਜੀਤ ਸਿੰਘ ਧਾਮੀ ਨੇ ਜਿੱਤੀ ਅਗਲੀ ਖ਼ਬਰ ਇਟਲੀ ਪੁਲਿਸ ਦੀ ਇਕ ਹੋਰ ਮੱਲ, ਚਾਈਨੀ ਨੈੱਟਵਰਕ ਰਾਹੀਂ ਅੰਦਰ ਖਾਤੇ ਚਲਾਈ ਜਾ ਰਹੀ 2 ਨੰਬਰੀ ਬੈਂਕ ਨੂੰ ਪਾ ਦਿੱਤੀ ਠੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।